Thursday, June 20, 2019
Home > News > ਕੈਨੇਡਾ ਵਿੱਚ ਫੇਰ ਸਟੂਡੈਂਟ ਪੰਜਾਬੀ ਲੜਕੀਆਂ ਸ਼ਰਮਨਾਕ ਕਰਤੂਤ ਆਈ ਸਾਹਮਣੇ

ਕੈਨੇਡਾ ਵਿੱਚ ਫੇਰ ਸਟੂਡੈਂਟ ਪੰਜਾਬੀ ਲੜਕੀਆਂ ਸ਼ਰਮਨਾਕ ਕਰਤੂਤ ਆਈ ਸਾਹਮਣੇ

Sharing is caring!

ਪੰਜਾਬ ਦੇ ਲੋਕਾਂ ਦੀ ਵਿਦੇਸ਼ਾਂ ਵਿੱਚ ਜਾਣ ਦੀ ਲੱਗੀ ਹੋੜ ਨੇ ਨਵਾਂ ਰੂਪ ਧਾਰ ਲਿਆ ਹੈ। ਪੰਜਾਬੀ ਕੈਨੇਡਾ ਤਾਂ ਦੇਖੋ-ਦੇਖੀ ਜਾ ਰਹੇ ਹਨ , ਜਿਨਾ ਵਿੱਚ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੈ ਪਰ ਉੱਥੇ ਜਾ ਕੇ ਜੋ ਉਹਨਾਂ ਦਾ ਹਾਲ ਹੁੰਦਾ ਹੈ ਅਤੇ ਦਿਸ ਤਰਾਂ ਵਿਦਿਆਰਥੀ ਉੱਥੇ ਰਹਿੰਦੇ ਹਨ, ਬਹੁਤ ਹੀ ਬੁਰੇ ਹਾਲ ਹਨ।ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਈ ਹੈ ਕਿ ਕੈਨੇਡਾ ਵਿੱਚ ਕਿਸੇ ਪੰਜਾਬੀ ਦੇ ਘਰ ਕਿਰਾਏ ਤੇ ਬੇਸਮੈਂਟ ਵਿੱਚ ਰਹਿ ਚੁੱਕੀਆਂ ਵਿਦਿਆਰਥਣਾਂ ਜੋ ਕਿ ਕਿਸੇ ਹੋਰ ਜਗ੍ਹਾ ਮੂਵ ਹੋਈਆ। ਉਹਨਾਂ ਦੇ ਜਾਣ ਤੋ ਬਾਅਦ ਘਰ ਦੇ ਮਾਲਕਾਂ ਨੇ ਉਸ ਕਮਰੇ ਦੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਦੋਨੋ ਵਿਦਿਆਰਥਣਾ ਰਹਿ ਰਹੀਆਂ ਸਨ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਮਰੇ ਦੀ ਹਾਲਤ ਬਹੁਤ ਬੁਰੀ ਕੀਤੀ ਹੋਈ ਸੀ। ਘਰ ਦੀ ਮਾਲਕਣ ਦਾ ਕਹਿਣਾ ਹੈ ਕਿ ਘਰੋਂ ਬਾਹਰ ਤਾਂ ਉਹ ਦੋਨੋ ਲੜਕੀਆ ਲਿਸ਼ਕ-ਪੁਸ਼ਕ ਕੇ ਨਿਕਲਦੀਆਂ ਸਨ ਪਰ ਕਮਰੇ ਦੀ ਹਾਲਤ ਉਥੇ ਰਹਿਣ ਯੋਗ ਨਹੀਂ ਛੱਡੀ। ਕੋਈ ਵੀ ਚੀਜ਼ ਉਂਨਾਂ ਠੀਕ-ਠਾਕ ਨਹੀਂ ਰਹਿਣ ਦਿੱਤੀ। ਪਤਾ ਨਹੀਂ ਕਦੇ ਉਹਨਾਂ ਨੇ ਕਮਰੇ ਦੀ ਸਫਾਈ ਕੀਤੀ ਵੀ ਹੋਵੇਗੀ। ਜਗ੍ਹਾ ਜਗ੍ਹਾ ਗੰਦ ਦੇ ਢੇਰ ਲੱਗੇ ਹੋਏ ਸਨ ਤੇ ਘਰ ਵਾਲ਼ਿਆਂ ਦਾ ਕਹਿਣਾ ਹੈ ਕਿ ਸ਼ਾਇਦ ਹੀ ਉਹ ਕੁੜੀਆਂ ਕਦੇ ਨਹਾਈਆ ਹੋਣਗੀਆਂ।ਸੋ ਅਸੀਂ ਗੱਲ ਕਰਦੇ ਹਾਂ ਪੰਜਾਬ ਤੋ ਕੈਨੇਡਾ ਜਾਣ ਵਾਲੇ ਪੰਜਾਬੀ ਵਿਦਿਆਰਥੀਆ ਦੀ ਜੋ ਕਿ ਉੱਥੇ ਜਾ ਕੇ ਸੈਟਲ ਹੋਣ ਦੇ ਸੁਪਨੇ ਲੈ ਕੇ ਤੁਰੇ ਜਾਂਦੇ ਹਨ। ਚਲੋ ਮੰਨ ਵੀ ਲਈਏ ਕਿ ਆਵਦਾ ਆਉਣ ਵਾਲਾ ਸਮਾਂ ਹੋਰ ਬਿਹਤਰ ਬਣਾਉਣ ਲਈ ਸਟੂਡੈਂਟ ਵਿਦੇਸ਼ਾਂ ਵੱਲ ਭੱਜਦੇ ਹਨ, ਤੇ ਉੱਥੇ ਜਾ ਕੰਮ ਕਰਦੇ ਹਨ ਪਰ ਕੈਨੇਡਾ ਨੂੰ ਪੰਜਾਬ ਵਾਂਗ ਗੰਧਲ਼ਾ ਕਿਓਂ ਬਣਾਉਣ ਲੱਗੇ ਹਨ। ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਟੂਡੈਂਟਸ ਨੂੰ ਉੱਥੇ ਰਹਿਣਾ ਵੀ ਨਹੀਂ ਆਉਦਾ। ਕੰਮ ਅਤੇ ਪੜਾਈ ਤੋ ਬਾਅਦ , ਉਹ ਆਪਣੇ ਰਹਿਣ ਦੀ ਜਗ੍ਹਾ ਨੂੰ ਸਾਫ਼ ਕਰਨ ਦਾ ਟਾਈਮ ਵੀ ਨਹੀਂ ਕੱਢ ਸਕਦੇ ਜਾ ਫਿਰ ਇਹ ਸਕਦੇ ਹਾਂ ਕਿ ਫੋਕੀ ਟੋਹਰ ਦਾ ਦਿਖਾਵਾ ਕਰਨ ਲਈ ਕੈਨੇਡਾ ਤਾਂ ਚਲੇ ਜਾਂਦੇ ਹਨ ਪਰ ਉੱਥੇ ਜਾ ਕੇ ਮੂੰਹ ਦੀ ਖਾਣੀ ਪੈਂਦੀ ਹੈ ਜਦੋਂ ਕੰਮ ਨਹੀਂ ਮਿਲਦੇ ਜਾ ਫਿਰ ਕੰਮ ਹੁੰਦੇ ਨਹੀਂ।ਜੇ ਪੰਜਾਬੀ ਇੱਦਾ ਹੀ ਹੋਰ ਸ਼ਰਮਨਾਕ ਕਰਤੂਤਾਂ ਕਰਦੇ ਰਹਿਣਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਕੈਨੇਡਾ ਸਰਕਾਰ ਨੇ ਪੰਜਾਬੀਆਂ ਸਟੂਡੈਂਟ ਲਈ ਦਰਵਾਜ਼ੇ ਹੀ ਬੰਦ ਕਰ ਦੇਣੇ ਹਨ। ਸੋ ਵਿਦੇਸ਼ਾਂ ਵਿੱਚ ਜਾਣ ਦੀ ਚਾਹ ਰੱਖਣ ਵਾਲੇ ਸਹੀ ਤਰੀਕੇ ਨਾਲ ਜਾਣ ਅਤੇ ਉੱਥੋ ਦੇ ਨਿਯਮਾਂ ਅਨੁਸਾਰ ਚੱਲ ਕੇ ਸਾਫ਼ ਸਫਾਈ ਦਾ ਧਿਆਨ ਰੱਖਣ ਤਾਂ ਜੋ ਹੋਰ ਸਟੂਡੈਟਸ ਲਈ ਮੁਸ਼ਕਿਲਾ ਖੜੀਆ ਨਾ ਹੋਵਣ।

Leave a Reply

Your email address will not be published. Required fields are marked *