Thursday, June 20, 2019
Home > News > SHO ਵੱਲੋਂ ਕਾਂਗਰਸ ਵਿਰੁੱਧ ਸਰਪੰਚੀ ਲੜਨ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ ਫੋਨ ਕਾਲ ਵਾਇਰਲ

SHO ਵੱਲੋਂ ਕਾਂਗਰਸ ਵਿਰੁੱਧ ਸਰਪੰਚੀ ਲੜਨ ਵਾਲਿਆਂ ਨੂੰ ਮਿਲ ਰਹੀਆਂ ਧਮਕੀਆਂ ਫੋਨ ਕਾਲ ਵਾਇਰਲ

Sharing is caring!

ਪੰਜਾਬ ‘ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਤਣਾਅਪੂਰਨ ਹੋਇਆ ਪਿਆ ਐ.ਕਿਤੇ ਲੜਾਈਆਂ ਹੋ ਰਹੀਆਂ ਨੇ ਕਿਤੇ ਧਮਕੀਆਂ ਮਿਲ ਰਹੀਆਂ ਨੇ. ਅਜਿਹੀ ਹੀ ਧਮਕੀ ਲੁਧਿਆਣਾ ਦੇ ਹਲਕਾ ਗਿੱਲ ‘ਚ ਕਾਂਗਰਸ ਤੋਂ ਬਾਗੀ ਹੋਏ ਅਮਿਤ ਅਰੋੜਾ ਨੂੰ ਵੀ ਮਿਲੀ ਐ, ਜਿਸਦੀ ਪਤਨੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਐ.ਅਮਿਤ ਨੂੰ ਫੋਨ ਕਰਕੇ ਪ੍ਰੇਮ ਸਿੰਘ ਨਾਂ ਦੇ ਐਸ ਐਚ ਓ ਨੇ ਚੋਣ ਮੈਦਾਨ ‘ਚੋਂ ਹਟਣ ਲਈ ਜ਼ੋਰ ਪਾਇਆ ਤੇ ਸਰਕਾਰ ਨਾਲ ਮੱਥਾ ਨਾ ਲਾਉਣ ਦੀ ਸਲਾਹ ਦਿੱਤੀ… ਐਚ ਐਚ ਓ ਦੀ ਇਸ ਧਮਕੀ ਭਰੀ ਆਡੀਓ ਖੂਬ ਵਾਇਰਲ ਹੋ ਰਹੀ ਐ. ਤੁਸੀਂ ਵੀ ਸੁਣੋ ਕੀ ਕਹਿ ਰਿਹਾ ਐ ਐਸ. ਐੱਚ. ਓ. ਪ੍ਰੇਮ ਸਿੰਘ |ਥੱਲੇ ਜਾਕੇ ਤੁਸੀਂ ਵੀਡੀਓ ਵੇਖ ਤੇ ਸੁਣ ਸਕਦੇ ਹੋ, ਫੋਨ ਕਲ ਵਿੱਚ ਸਾਫ ਸਾਫ ਸੁਣਿਆ ਜਾ ਸਕਦਾ ਕੇ SHO ਫੋਨ ਤੇ ਅਮਿਤ ਅਰੋੜਾ ਨਾਮ ਦੇ ਵਿਅਕਤੀ ਨੂੰ ਸ਼ਰੇਆਮ ਕਹਿ ਰਿਹਾ ਹੈ ਕੇ ਉਹ ਸਰਪੰਚੀ ਦੀ ਚੋਣ ਨਾ ਲੜੇ ਕਿਉਂਕਿ ਸਰਕਰਾਂ ਨਾਲ ਮੱਥਾ ਲਾਉਣ ਦਾ ਕੋਈ ਫਾਇਦਾ ਨਹੀਂ ਹੈ, ਉਸ ਨੇ ਕਿਹਾ ਕੇ ਨਹੀਂ ਤਾਂ ਅਸੀਂ ਐਸਾ ਸ਼ਾਂਗਾ ਗੇ ਨਾਂ ਕੰਡੇ ਲੱਗਣ ਗੇ ਨਾਂ ਫੁੱਲ, SHO ਕਹਿ ਰਿਹਾ ਹੈ ਕੇ ਮੈਨੂੰ MP MLA ਸਭ ਦਾ ਜ਼ੋਰ ਪੈ ਗਿਆ ਹੁਣ ਉਹ ਸਰਪੰਚੀ ਵਾਲਾ ਪੰਗਾ ਨਾ ਲਵੇ ਤਾਂ ਹੀ ਚੰਗਾ ਹੈ | SHO ਨੇ ਕਿਹਾ ਕੇ ਨਹੀਂ ਤਾਂ ਅਸੀਂ ਕੋਈ ਵੋਟ ਹੀ ਨਹੀਂ ਪੈਣ ਦੇਵਾਂਗੇ ਸਭ ਨੂੰ ਜੁੱਤੀਆਂ ਮਾਰ ਮਾਰ ਭਜਾ ਦੇਵਾਂਗੇ |ਇਸ ਮਾਮਲੇ ਵਿੱਚ ਕਾਂਗਰਸੀ ਆਗੂ ਕਰਮਜੀਤ ਸਿੰਘ ਕੜਵੱਲ ਦਾ ਨਾਂਮ ਵੀ ਆ ਰਿਹਾ ਹੈ, ਅਮਿਤ ਅਰੋੜਾ ਨੇ ਪੁਲਿਸ ਨੂੰ ਸ਼ਕਾਇਤ ਕੀਤੀ ਹੈ ਕੇ ਕਰਮਜੀਤ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ, ਅਮਿਤ ਅਰੋੜਾ ਨੇ ਦੱਸਿਆ ਕੇ ਉਹਨਾਂ ਨੂੰ ਝੂਠੇ ਮੁਕਦਮੇ ਵਿੱਚ ਫਸਾਉਣ ਦੀ ਗੱਲ ਕੀਤੀ ਜਾ ਰਹੀ ਹੈ, ਅੱਗਿਓ ਅੰਮ੍ਰਿਤ ਅਰੋੜਾ ਨੇ ਗੱਲ ਬਾਤ ਕਰਦਿਆਂ ਦੱਸਿਆ ਕੇ ਉਹ ਹੁਣ ਹਰ ਹਾਲਤ ਵਿੱਚ ਸਰਪੰਚੀ ਦੀ ਚੋਣ ਲੜਨ ਗੇ ਉਹ ਕਿਸੇ ਵੀ ਡਰ ਦਾ ਕਰਕੇ ਮੈਦਾਨ ਛੱਡ ਕੇ ਨਹੀਂ ਭੱਜਣ ਗੇ ਉਹਨਾਂ ਨੇ ਆਪਣੇ ਪਿੰਡ ਵਿੱਚ ਬਹੁਤ ਸਾਰੇ ਕੰਮ ਕੀਤੇ ਹਨ ਤੇ ਸਾਰਾ ਪਿੰਡ ਉਹਨਾਂ ਦੇ ਨਾਲ ਹੈ, ਹੁਣ ਪੰਜਾਬ ਪੁਲਿਸ ਦੀ ਕਾਰਵਾਈ ਤੇ ਸਰਪੰਚੀ ਦੀਆਂ ਵੋਟਾਂ ਵਿੱਚ ਕਾਂਗਰਸ ਵੱਲੋਂ ਹੋ ਰਹੀ ਧੱਕੇਸ਼ਾਹੀ ਤੇ ਵੱਡੇ ਸਵਾਲ ਖੜੇ ਹੋ ਗਏ ਹਨ |

Leave a Reply

Your email address will not be published. Required fields are marked *