Thursday, June 20, 2019
Home > News > ਰਣਧੀਰ ੳੁਪਲ ਖਿਲਾਫ ਸਰੀਰਿਕ ਸ਼ੋਸ਼ਣ ਦੇ ਦੋਸ਼ ਲਾੳੁਣ ਵਾਲੀ ਲੜਕੀ ਬਿਅਾਨਾਂ ਤੋਂ ਮੁੱਕਰੀ…

ਰਣਧੀਰ ੳੁਪਲ ਖਿਲਾਫ ਸਰੀਰਿਕ ਸ਼ੋਸ਼ਣ ਦੇ ਦੋਸ਼ ਲਾੳੁਣ ਵਾਲੀ ਲੜਕੀ ਬਿਅਾਨਾਂ ਤੋਂ ਮੁੱਕਰੀ…

Sharing is caring!

ਅੰਮਿ੍ਤਸਰ ਦੇ ਇਕ ਕਾਲਜ ‘ਚ ਕਾਨੂੰਨ ਦੀ ਵਿਦਿਆਰਥਣ ਵਲੋਂ ਪੁਲਿਸ ਦੇ ਇਕ ਏ. ਆਈ. ਜੀ. ਰੈਂਕ ਦੇ ਅਧਿਕਾਰੀ ਰਣਧੀਰ ਸਿੰਘ ਉਪਲ ਿਖ਼ਲਾਫ਼ ਸਰੀਰਕ ਸੋਸ਼ਣ ਦੇ ਗੰਭੀਰ ਦੋਸ਼ਾਂ ਤਹਿਤ ਦਰਜ ਕਰਵਾਏ ਮਾਮਲੇ ‘ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਇਹ ਕੁੜੀ ਆਪਣੇ ਬਿਆਨਾਂ ਤੋਂ ਮੁਕਰ ਗਈ ਜਿਸ ਨੇ ਅੱਜ ਇੱਥੇ ਅਦਾਲਤ ‘ਚ ਇਹ ਬਿਆਨ ਦਿੱਤੇ ਕਿ ਉਹ ਉਸ ਵੇਲੇ ਮਾਨਸਿਕ ਪ੍ਰੇਸ਼ਾਨੀ ‘ਚ ਸੀ |ਇਹ ਮਾਮਲਾ ਬੀਤੇ 17 ਸਤੰਬਰ 2018 ਦਾ ਹੈ ਜਦੋਂ ਕਿ ਇੱਥੇ ਥਾਣਾ ਛਾਉਣੀ ਦੀ ਪੁਲਿਸ ਕੋਲ ਕੀਤੀ ਸ਼ਿਕਾਇਤ ‘ਚ ਹੁਸ਼ਿਆਰਪੁਰ ਦੀ ਰਹਿਣ ਵਾਲੀ ਕੁੜੀ ਨੇ ਦੋਸ਼ ਲਾਇਆ ਸੀ ਕਿ ਉਕਤ ਅਧਿਕਾਰੀ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਸ ਨੂੰ ਪਿਸਤੌਲ ਨਾਲ ਡਰਾ-ਧਮਕਾ ਕੇ ਉਸ ਦਾ ਸਰੀਰਕ ਸੋਸ਼ਣ ਕੀਤਾ ਗਿਆ ਹੈ | ਇਸ ਮਾਮਲੇ ‘ਚ ਕੁੜੀ ਵਲੋਂ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕਰਕੇ ਆਪਣੇ ਨਾਲ ਹੋਈ ਵਧੀਕੀ ਬਾਰੇ ਦੱਸਦਿਆਂ ਇਨਸਾਫ਼ ਦੀ ਮੰਗ ਕੀਤੀ ਸੀ | ਏ. ਆਈ. ਜੀ. ਰਣਧੀਰ ਸਿੰਘ ਉਪਲ ਿਖ਼ਲਾਫ਼ ਹਥਿਆਰਾਂ ਦੇ ਡਰ ਨਾਲ ਸਰੀਰਿਕ ਸੋਸ਼ਣ ਦੇ ਦੋਸ਼ਾਂ ਦਾ ਮਾਮਲਾ ਦਰਜ ਕੀਤਾ ਸੀ | ਅੱਜ ਇੱਥੇ ਡਿਊਟੀ ਮੈਜਿਸਟਰੇਟ ਦੀ ਅਦਾਲਤ ‘ਚ ਦਿੱਤੇ ਬਿਆਨਾਂ ‘ਚ ਉਕਤ ਕੁੜੀ ਨੇ ਕਿਹਾ ਕਿ ਉਹ ਉਸ ਵੇਲੇ ਮਾਨਸਿਕ ਪ੍ਰੇਸ਼ਾਨੀ ‘ਚ ਸੀਅਤੇ ਉਸ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਅਤੇ ਕੁਝ ਲੋਕਾਂ ਵਲੋਂ ਗੁੰਮਰਾਹ ਕੀਤੇ ਜਾਣ ‘ਤੇ ਉਸ ਵਲੋਂ ਅਜਿਹਾ ਕਿਹਾ ਗਿਆ ਸੀ | ਪੁਸ਼ਟੀ ਕਰਦਿਆਂ ਏ.ਡੀ.ਸੀ.ਪੀ. ਲਖਬੀਰ ਸਿੰਘ ਵਲੋਂ ਕਿਹਾ ਕਿ ਕੁੜੀ ਵਲੋਂ ਅਦਾਲਤ ‘ਚ ਦਿੱਤੇ ਬਿਆਨਾਂ ਉਪਰੰਤ ਅਦਾਲਤ ਦੇ ਹੁਕਮਾਂ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *