Thursday, June 20, 2019
Home > News > ਫੌਜੀ ਵੀਰ ਹੋਇਆ ਬਾਗੀ ਮਾਂ ਦੇ ਕਾਤਲਾਂ ਨੂੰ ਨਾ ਫੜਨ ਵਾਲੇ ਪੁਲਿਸ ਵਾਲੇ ਨੂੰ ਦਿੱਤੀ ਧਮਕੀ II ਸ਼ੇਅਰ ਕਰੋ ਨੂੰ ਇਨਸਾਫ ਮਿਲ ਸਕੇ

ਫੌਜੀ ਵੀਰ ਹੋਇਆ ਬਾਗੀ ਮਾਂ ਦੇ ਕਾਤਲਾਂ ਨੂੰ ਨਾ ਫੜਨ ਵਾਲੇ ਪੁਲਿਸ ਵਾਲੇ ਨੂੰ ਦਿੱਤੀ ਧਮਕੀ II ਸ਼ੇਅਰ ਕਰੋ ਨੂੰ ਇਨਸਾਫ ਮਿਲ ਸਕੇ

Sharing is caring!

ਸੋਸ਼ਲ ਮੀਡਿਅਾ ਤੇ ੲਿੱਕ ਵੀਡੀਓ ਬਹੁਤ ਵਾੲਿਰਲ ਹੋ ਰਹੀ ਹੈ,ਜਿਸ ਵਿੱਚ ੲਿੱਕ ਫੌਜੀ ੲਿਨਸਾਫ ਮੰਗ ਰਿਹਾ ਹੈ, ੳੁਸ ਨੇ ਇਨਸਾਫ ਨਾ ਮਿਲਣ ਦੀ ਸੂਰਤ ਵਿਚ ਬਾਗੀ ਹੋਣ ਤੇ ਸਬੰਧਤ ਪੁਲਿਸ ਅਧਿਕਾਰੀ ਨੂੰ ਸਬਕ ਸਿਖਾਉਣ ਦੀਆਂ ਗੱਲਾਂ ਕਰ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਮੇਰੇ ਸਾਹਮਣੇ ਮੇਰੀ ਮਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਸਾਡਾ ਘਰ ਤੋੜ ਦਿੱਤਾ ਗਿਆ। ਮੇਰਾ ਪਿਤਾ ਪੁਲਿਸ ਥਾਣੇ ਦੇ ਚੱਕਰ ਕੱਟ ਕੱਟ ਕੇ ਥੱਕ ਗਿਆ ਹੈ, ਪਰ ਇਨਸਾਫ ਨਹੀਂ ਮਿਲਿਆ। ਪੁਲਿਸ ਨੇ ਫ਼ਿਰੋਜ਼ਪੁਰ ਛਾਉਣੀ ਵਿਚ ਮੁਕੱਦਮਾ ਨੰਬਰ 105 ਤਾਂ ਦਰਜ ਕਰ ਲਿਆ ਪਰ ਦੋਸ਼ੀਆਂ ਨੂੰ ਅੱਜ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਫੌਜੀ ਪੁਲਿਸ ਉਤੇ ਧਮਕਾਉਣ ਦਾ ਦੋਸ਼ ਵੀ ਲਾਇਆ ਹੈ। ਉਹ ਪ੍ਰਧਾਨ ਮੰਤਰੀ ਨੂੰ ਆਖ ਰਿਹਾ ਹੈ ਕਿ ਤੁਸੀਂ ਆਖਦੇ ਹੋ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਫੌਜੀ ਭਰਾਵਾਂ ਨੂੰ ਇੱਜ਼ਤ ਦਿਓ,

ਜਦੋ ਮਾਂ ਦੇ ਕਾਤਲਾ ਨੂੰ ਸਜਾ ਨਾ ਮਿਲਣ ਕਰਕੇ ਇਕ ਫੋਜੀ ਨੇ ਪੁਲਿਸ ਅਧਿਕਾਰੀ ਨੂੰ ਕਿਹਾ ਜਾ ਤੇਰੀ ਵਰਦੀ ਰਾਹੁ ਜਾ ਮੇਰੀ

Posted by ਪੱਕੇ ਕੈਨੇਡਾ ਵਾਲੇ – pakke canada waale on Monday, 29 October 2018

ਪਰ ਕੀ ਸਾਨੂੰ ਇਹ ਇੱਜ਼ਤ ਮਿਲ ਰਹੀ ਹੈ। ਮੇਰੀ ਮਾਂ ਮੇਰੀਆਂ ਅੱਖਾਂ ਸਾਹਮਣੇ ਮਾਰ ਦਿੱਤੀ ਗਈ, ਪਰ ਪੁਲਿਸ ਦੋਸ਼ੀਆਂ ਉਤੇ ਕਾਰਵਾਈ ਕਰਨ ਦੀ ਥਾਂ ਉਲਟਾ ਉਨ੍ਹਾਂ ਨੂੰ ਧਮਕਾ ਰਹੀ ਹੈ ੲਿਹ ਫੌਜੀ ਬ੍ਰਹਮਾ ਬਾਰਡਰ ਮਨੀਪੁਰ ਵਿਚ ਤਾਇਨਾਤ ਫ਼ਿਰੋਜ਼ਪੁਰ ਦੇ ਰਹਿਣ ਵਾਲਾ ਹੈ, ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Leave a Reply

Your email address will not be published. Required fields are marked *