Thursday, June 20, 2019
Home > Entertainment > ਫਿਲਮ ‘ਮਰ ਗਏ ਓਏ ਲੋਕੋ’ ‘ਚ ਅਜਿਹਾ ਕਿਰਦਾਰ ਨਿਭਾਉਣਗੇ ਗੁਰਪ੍ਰੀਤ ਘੁੱਗੀ….

ਫਿਲਮ ‘ਮਰ ਗਏ ਓਏ ਲੋਕੋ’ ‘ਚ ਅਜਿਹਾ ਕਿਰਦਾਰ ਨਿਭਾਉਣਗੇ ਗੁਰਪ੍ਰੀਤ ਘੁੱਗੀ….

Sharing is caring!

ਪਾਲੀਵੁਡ ਦੇ ਸਟਾਰ ਗਿੱਪੀ ਗਰੇਵਾਲ ਦੀ ਆਉਣ ਵਾਲੀ ਫਿਲਮ ‘ਮਰ ਗਏ ਓਏ ਲੋਕੋ’ ਦਾ ਟੀਜ਼ਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਨੂੰ ਗਿੱਪੀ ਗਰੇਵਾਲ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਸ਼ੇਅਰ ਕੀਤਾ ਸੀ। ਟੀਜ਼ਰ ‘ਚ ਗਿੱਪੀ ਗਰੇਵਾਲ, ਬੀਨੂੰ ਢਿੱਲੋਂ ਅਤੇ ਬੀ. ਐੱਨ. ਸ਼ਰਮਾ ਦੀ ਦਿਲਚਸਪ ਕਾਮੇਡੀ ਦੇਖਣ ਨੂੰ ਮਿਲ ਰਹੀ ਹੈ। ਹੁਣ ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਗਿੱਪੀ ਦੀ ਆਉਣ ਵਾਲੀ ਫਿਲਮ ਰਿਲੇਟਡ ਗਿੱਪੀ ਨੇ ਆਪਣੇ ਇੰਸਟਾ ਅਕਾਊਂਟ ‘ਤੇ ਵਾਰ ਘੰਟੇ ਪਹਿਲਾਂ ਇੱਕ ਪੋਸਟਰ ਰਿਲੀਜ਼ ਕੀਤਾ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਮਰ ਗਏ ਓਏ ਲੋਕੋ’ 31 ਅਗਸਤ, 2018 ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ। ਇਸ ਫਿਲਮ ‘ਚ ਗੁਰਪ੍ਰੀਤ ਘੁੱਗੀ ਕਿਹੜਾ ਕਿਰਦਾਰ ਨਿਭਾ ਰਹੇ ਹਨ। ਇਸ ਗੱਲ ਦੀ ਜਾਣਕਾਰੀ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰ ਆਪ ਦਿੱਤੀ ਹੈ। ਗਿੱਪੀ ਗਰੇਵਾਲ ਨੇ ਗੁਰਪ੍ਰੀਤ ਘੁੱਗੀ ਦਾ ਪੋਸਟਰ ਸ਼ੇਅਰ ਕਰਦਿਆਂ ਲਿਖਿਆ ਹੇ ਕਿ, ‘ਇਹ ਹੈ ਵੈਲੀਆਂ ਦਾ ਪ੍ਰਧਾਨ।’

ਹਾਲ ਹੀ ‘ਚ ਗਿੱਪੀ ਨੇ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਜਸਵਿੰਦਰ ਭੱਲਾ ਦੇ ਕਿਰਦਾਰ ਬਾਰੇ ਖੁਲਾਸਾ ਕੀਤਾ ਸੀ। ਤਸਵੀਰ ਸ਼ੇਅਰ ਕਰਦੇ ਹੋਏ ਗਿੱਪੀ ਨੇ ਕੈਪਸ਼ਨ ਦਿੱਤਾ ਸੀ – KARMA DA LEKHA-JOKHA EHI DEKHDE AA…ESE LAYI ENNA NU “KARAM-RAJ” KHENDE AA. ਇਸ ਦਾ ਮਤਲਬ ਹੈ ਕਿ ਇਸ ਫਿਲਮ ਜਸਵਿੰਦਰ ਭੱਲਾ ਦਾ ਕੁਝ ਵੱਖਰਾ ਹੀ ਅੰਦਾਜ਼ ਦੇਖਣ ਨੂੰ ਮਿਲੇਗਾ ਅਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਗਿੱਪੀ ਨੇ ਨਵਾਂ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆ ਲਿਖਿਆ ਹੈ ਕਿ ‘ਇਹ ਕਰਮ ਰਾਜ਼ ਜੀ ਕਿੱਥੇ ਘੁੰਮ ਰਹੇ ਹਨ’ ਮਤਲਬ ਕਿ ਜਸਵਿੰਦਰ ਭੱਲਾ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਮਰ ਗਏ ਓਏ ਲੋਕੋ’ ਦਾ ਟਾਈਟਲ ਟਰੈਕ 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਇਸ ਟਰੈਕ ਨੂੰ ਗਾਇਆ ਹੈ ਮਸ਼ਹੂਰ ਗਾਇਕ ਮਲਕੀਤ ਸਿੰਘ ਨੇ, ਜਦਕਿ ਇਸ ਦਾ ਸੰਗੀਤ ਜੇ. ਕੇ. (ਜੱਸੀ ਕਟਿਆਲ) ਦੁਆਰਾ ਦਿੱਤਾ ਗਿਆ ਹੈ। ਫਿਲਮ ਦਾ ਟੀਜ਼ਰ ਤੇ ਗੀਤ ‘ਆਜਾ ਨੀ ਆਜਾ’ ਪਹਿਲਾ ਹੀ ਰਿਲੀਜ਼ ਹੋ ਚੁੱਕੇ ਹਨ। ਦੋਵਾਂ ਨੂੰ ਫੈਨਜ਼ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਤੇ ਮਲਕੀਤ ਸਿੰਘ ਦੁਆਰਾ ਗਾਏ ਫਿਲਮ ਦੇ ਟਾਈਟਲ ਟਰੈਕ ‘ਮਰ ਗਏ ਓਏ ਲੋਕੋ’ ਨੂੰ ਵੀ ਪੂਰਾ ਪਿਆਰ ਮਿਲ ਰਿਹਾ ਹੈ।

ਜੇਕਰ ਗੱਲ ਕੀਤੀ ਜਾਏ ਇਸ ਪਾਲੀਵੁਡ ਦੀ ਇਸ ਫਿਲਮ ਦੀ ਤਾਂ ਇਹ ਬਹੁਤ ਹੀ ਕਾਮੇਡੀ ਨਾਲ ਭਰੀ ਹੋਵੇਗੀ ਜਿਵੇਂ ਕਿ ਅਕਸਰ ਹੀ ਦੇਖਿਆ ਗਿਆ ਹੈ ਕਿ ਗਿੱਪੀ ਦੀਆਂ ਫਿਲਮਾਂ ਅਕਸਰ ਹੀ ਕਾਮੇਡੀ ਨਾਲ ਭਰਪੂਰ ਹੁੰਦੀਆਂ ਹਨ। ਦੱਸ ਦੇਈਏ ਕਿ ਇਸ ਪੰਜਾਬੀ ਫ਼ਿਲਮ ‘ਚ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਜਿਵੇਂ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਕਰਮਜੀਤ ਅਨਮੋਲ, ਸਪਨਾ ਪੱਬੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਹੋਬੀ ਧਾਲੀਵਾਲ, ਰਘਵੀਰ ਬੋਲੀ, ਜੱਗੀ ਸਿੰਘ, ਬਨਿੰਦਰ ਬੰਨੀ ਤੇ ਗੁਰਪ੍ਰੀਤ ਭੰਗੂ ਮੁੱਖ ਭੂਮਿਕਾ ਨਿਭਾਅ ਰਹੇ ਹਨ।

Leave a Reply

Your email address will not be published. Required fields are marked *