Thursday, June 20, 2019
Home > Entertainment > ਕਪਿਲ ਸ਼ਰਮਾ ਦੀ ਲੇਟੈਸਟ ਤਸਵੀਰ ਨੇ ਫੈਨਜ਼ ਦੇ ਉਡਾਏ ਹੋਸ਼….

ਕਪਿਲ ਸ਼ਰਮਾ ਦੀ ਲੇਟੈਸਟ ਤਸਵੀਰ ਨੇ ਫੈਨਜ਼ ਦੇ ਉਡਾਏ ਹੋਸ਼….

Sharing is caring!

ਆਪਣੀ ਸ਼ਾਨਦਾਰ ਕਾਮੇਡੀ ਦੇ ਜ਼ਰੀਏ ਘਰ – ਘਰ ‘ਚ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਲਾਈਮ ਲਾਈਟ ਤੋਂ ਦੂਰ ਹਨ, ਜਿਸ ਕਾਰਨ ਉਹਨਾਂ ਦੇ ਫੈਨਜ਼ ਉਹਨਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ ਕਪਿਲ ਸ਼ਰਮਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਜਿਸ ‘ਚ ਉਹ ਪਹਿਲਾਂ ਤੋਂ ਜ਼ਿਆਦਾ ਮੋਟੇ ਦਿਖਾਈ ਦੇ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਕਪਿਲ ਅੱਜ ਕੱਲ੍ਹ ਆਪਣੀ ਬਿਮਾਰੀ ਨਾਲ ਜੂਝ ਰਹੇ ਹਨ। ਜਿਸ ਦੇ ਚਲਦੇ ਉਹ ਛੋਟੇ ਪਰਦੇ ਤੋਂ ਬਹੁਤ ਦੂਰ ਹਨ। ਹੁਣ ਹਾਲ ਹੀ ‘ਚ ਇੱਕ ਵਾਰ ਫਿਰ ਕਪਿਲ ਸ਼ਰਮਾ ਦੀ ਤਸਵੀਰ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਉਸ ‘ਚ ਉਹ ਬਹੁਤ ਹੀ ਸਟਾਈਲਿਸ਼ ਨਜ਼ਰ ਆ ਰਹੇ ਹਨ। ਖਾਸ ਗੱਲ ਇਹ ਹੈ ਕਿ ਕਪਿਲ ਦੀ ਵਾਪਸੀ ਨੂੰ ਲੈ ਕੇ ਫੈਨਜ਼ ਕਾਫੀ ਉਤਸ਼ਾਹਿਤ ਹਨ। ਪਿਛਲੇ ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਹਨ ਕਿ ਉਹ ਜਲਦੀ ਹੀ ਵਾਪਸੀ ਕਰ ਸਕਦੇ ਹਨ ਪਰ ਅਜੇ ਤੱਕ ਕਿਸੀ ਵੀ ਤਰ੍ਹਾਂ ਦਾ ਕੋਈ ਖੁਲਾਸਾ ਨਹੀਂ ਹੋਇਆ ਹੈ।

ਕਾਮੇਡੀਅਨ ਅਤੇ ਬਾਲੀਵੁਡ ਅਦਾਕਾਰ ਕਪਿਲ ਸ਼ਰਮਾ ਦੀ ਬਾਲੀਵੁਡ ਫ਼ਿਲਮ ‘ਫਿਰੰਗੀ’ ਬਾਕਸ ਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾ ਪਾਈ ਪਰ ਹੁਣ ਕਪਿਲ ਦੇ ਫੈਨਜ਼ ਨੂੰ ਉਹਨਾਂ ਦੀ ਜ਼ਿੰਦਗੀ ਦਾ ਸੰਘਰਸ਼ ਅਤੇ ਕਾਮਯਾਬੀ ਦੇਖਣ ਨੂੰ ਮਿਲ ਸਕਦਾ ਹੈ। ਹਿੰਦੀ ਫ਼ਿਲਮ ‘ਤੇਰੀ ਭਾਬੀ ਹੈ ਪਗਲੇ’ ਦੇ ਨਿਰਦੇਸ਼ਕ ਵਿਨੋਦ ਤਿਵਾਰੀ ਜਲਦ ਹੀ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਬਾਇਓਪਿਕ ਬਣਾ ਸਕਦੇ ਹਨ।

ਉਹਨਾਂ ਦੀ ਇੱਛਾ ਹੈ ਕਿ ਉਹ ਕਪਿਲ ਦੀ ਬਾਇਓਪਿਕ ਬਣਾਉਣ, ਜਿਸ ਵਿੱਚ ਕਪਿਲ ਖੁਦ ਆਪਣਾ ਕਿਰਦਾਰ ਨਿਭਾਉਣ। ਵਿਨੋਦ ਤਿਵਾਰੀ ਦਾ ਕਹਿਣਾ ਹੈ ਕਿ ਜੇਕਰ ਕਪਿਲ ਆਪਣੀ ਬਾਇਓਪਿਕ ਵਿੱਚ ਖੁਦ ਆਪਣਾ ਕਿਰਦਾਰ ਨਿਭਾਉਣਗੇ ਤਾਂ ਵਧੀਆ ਹੋਵੇਗਾ ਨਹੀਂ ਤਾਂ ਇਸ ਦੀ ਥਾਂ ਉਹ ਕਰੁਸ਼ਨਾ ਅਭਿਸ਼ੇਕ ਨੂੰ ਲੈਣਾ ਪਸੰਦ ਕਰਨਗੇੇ।

ਕਿਉਂਕਿ ਦੋਨੋਂ ਹੀ ਕਾਮੇਡੀ ਦੇ ਬਾਦਸ਼ਾਹ ਹਨ ਤੇ ਕਰੁਸ਼ਨਾ ਕਪਿਲ ਦੇ ਕਿਰਦਾਰ ਨਾਲ ਨਿਆਂ ਕਰ ਸਕਣਗੇ। ਵਿਨੋਦ ਨੇ ਦੱਸਿਆ ਕਿ ਸੰਜੇ ਦੱਤ ਦੀ ਬਾਇਓਪਿਕ ਤੋਂ ਬਾਅਦ ਉਹ ਕਪਿਲ ਦੀ ਬਾਇਓਪਿਕ ਬਨਾਉਣ ਲਈ ਪ੍ਰੇਰਿਤ ਹੋਏ ਹਨ। ਉਹਨਾਂ ਕਿਹਾ ਕਿ ਕਪਿਲ ਦੀ ਕਹਾਣੀ ਵੀ ਸਭ ਦੇ ਸਾਹਮਣੇ ਆਉਣੀ ਚਾਹੀਦੀ ਹੈ। ਇਸ ਲਈ ਉਹਨਾਂ ਨੇ ਪ੍ਰੋਡਿਊਸਰਜ਼ ਨਾਲ ਗੱਲ ਵੀ ਕੀਤੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਹਾਲਾਂਕਿ ਉਹ 2010 ਵਿੱਚ ਕਪਿਲ ਦੀ ਬਾਇਓਪਿਕ ਬਨਾਉਣਾ ਚਾਹੁੰਦੇ ਸਨ ਪਰ ਉਸ ਸਮੇਂ ਪ੍ਰੋਡਿਊਸਰ ਤਿਆਰ ਨਹੀਂ ਸਨ। ਜੇਕਰ ਗੱਲ ਕਪਿਲ ਤੇ ਕਰੁਸ਼ਨਾ ਅਭਿਸ਼ੇਕ ਦੀ ਕੀਤੀ ਜਾਵੇ ਤਾਂ ਇਹ ਸਭ ਜਾਣਦੇ ਹਨ ਕਿ ਇਹਨਾਂ ਦੀ ਜ਼ਿਆਦਾ ਬਣਦੀ ਨਹੀਂ ਹੈ। ਹੁਣ ਇਹ ਵੇਖਣਾ ਹੋਵੇਗਾ ਕਿ ਕਰੁਸ਼ਨਾ ਕਪਿਲ ਦੇ ਰੋਲ ਲਈ ਮੰਨਦੇ ਹਨ ਜਾਂ ਨਹੀਂ।

Leave a Reply

Your email address will not be published. Required fields are marked *