Thursday, June 20, 2019
Home > News > ਢੱਠਿਆਂ ਦੀ ਲੜਾਈ ‘ਚ ਆਏ ਥਾਣੇਦਾਰ ਦੀ ਮੌਤ II

ਢੱਠਿਆਂ ਦੀ ਲੜਾਈ ‘ਚ ਆਏ ਥਾਣੇਦਾਰ ਦੀ ਮੌਤ II

Sharing is caring!

ਸ਼ਹਿਰ ਵਿੱਚ ਵਧਦੇ ਆਵਾਰਾ ਪਸ਼ੂਆਂ ਕਾਰਨ ਅਕਸਰ ਹੀ ਹਾਦਸੇ ਵਾਪਰਦੇ ਰਹਿੰਦੇ ਹਨ, ਪਰ ਅੱਜ ਇਨ੍ਹਾਂ ਵਿੱਚੋਂ ਵਾਪਰਿਆ ਹਾਦਸਾ ਜਾਨਲੇਵਾ ਸਾਬਤ ਹੋਇਆ। ਮੋਗਾ ਵਿੱਚ ਬਤੌਰ ਸਹਾਇਕ ਸਬ ਇੰਸਪੈਕਟਰ ਤਾਇਨਾਤ ਬਲਵੀਰ ਸਿੰਘ ਦੀ ਆਵਾਰਾ ਪਸ਼ੂਆਂ ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ। ਬੀਤੀ ਸ਼ਾਮ ਵੀ ਥਾਣਾ ਸਿਟੀ ਸਾਊਥ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ ਬਲਵੀਰ ਸਿੰਘ ਚੰਡੀਗੜ੍ਹ ਸਥਿਤ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਤੋਂ ਵਾਪਸ ਮੋਗਾ ਪਰਤਿਆ ਤੇ ਘਰ ਜਾਣ ਲਈ ਬੱਸ ਸਟੈਂਡ ’ਤੇ ਖੜ੍ਹੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਘਰ ਵੱਲ ਵਧਿਆ। ਅੰਮ੍ਰਿਤਸਰ ਰੋਡ ’ਤੇ ਅੰਮ੍ਰਿਤ ਹਸਪਤਾਲ ਕੋਲ ਪਹੁੰਚਦਿਆਂ ਹੀ ਉਹ ਲੜ ਰਹੇ ਆਵਾਰਾ ਢੱਠਿਆਂ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਬਲਵੀਰ ਸਿੰਘ ਮੋਟਰਸਾਈਕਲ ਸਮੇਤ ਉੱਥੇ ਡਿੱਗ ਗਿਆ ਤੇ ਪਸ਼ੂਆਂ ਨੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।ਜ਼ਖ਼ਮੀ ਹਾਲਤ ਵਿੱਚ ਬਲਵੀਰ ਸਿੰਘ ਨੂੰ ਮੋਗਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੋਂ ਉਸ ਨੂੰ ਲੁਧਿਆਣਾ ਦਇਆਨੰਦ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਪਰ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਹੋਇਆਂ ਏਐਸਆਈ ਨੇ ਅੱਜ ਦਮ ਤੋੜ ਦਿੱਤਾ। ਪੁਲਿਸ ਨੇ ਥਾਣੇਦਾਰ ਬਲਵੀਰ ਸਿੰਘ ਦੇ ਪੁੱਤਰ ਮਨਮਿੰਦਰ ਸਿੰਘ ਦੇ ਬਿਆਨਾਂ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ। ਮ੍ਰਿਤਕ ਆਪਣੇ ਪਿੱਛੇ ਵਿਦੇਸ਼ ਵਿੱਚ ਪੜ੍ਹਦੀ ਧੀ ਅਤੇ ਨੌਵੀਂ ਜਮਾਤ ਵਿੱਚ ਪੜ੍ਹਦਾ ਵਿਦਿਆਰਥੀ ਪੁੱਤਰ ਛੱਡ ਗਿਆ ਹੈ। ਬਲਵੀਰ ਸਿੰਘ ਦਾ ਭਰਾ ਸੁਖਦੇਵ ਸਿੰਘ ਥਿੰਦ ਵੀ ਪੁਲਿਸ ਵਿੱਚ ਹੈ ਤੇ ਫਿਰੋਜ਼ਪੁਰ ਵਿੱਚ ਬਤੌਰ ਡੀਐੱਸਪੀ ਤਾਇਨਾਤ ਹੈ।

Leave a Reply

Your email address will not be published. Required fields are marked *