Thursday, June 20, 2019
Home > News > ਕੀ ਹੁਣ ਸੱਚੀ ਖੁੱਲਣਗੇ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੇ ਠੇਕੇ, ਦੇਖੋ ਵੀਡੀਓ…..

ਕੀ ਹੁਣ ਸੱਚੀ ਖੁੱਲਣਗੇ ਪੰਜਾਬ ਵਿੱਚ ਅਫੀਮ ਤੇ ਭੁੱਕੀ ਦੇ ਠੇਕੇ, ਦੇਖੋ ਵੀਡੀਓ…..

Sharing is caring!

ਨਸ਼ੇ ਦੀ ਜੰਗ ਵਿੱਚ ਨੌਜਵਾਨਾਂ ਨੂੰ ਬਚਾਉਣ ਫੇਲ ਹੋਈ ਕਾਂਗਰਸ ਸਰਕਾਰ ਹੁਣ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਦੇ ਠੇਕੇ ਖੋਲਣ ਲਈ ਵਿਚਾਰ ਕਰਨ ਲਗ ਗਈ ਹੈ। ਡਾ ਧਰਮਵੀਰ ਗਾਂਧੀ ਵਲੋਂ ਦਿੱਤੇ ਗਏ ਇਸ ਸੁਝਾਵਾਂ ਨੂੰ ਸਵੀਕਾਰ ਕਰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਵਿਚਾਰ ਕਰਨ ਲਈ ਸਿਹਤ ਵਿਭਾਗ ਨੂੰ ਕਹਿ ਦਿਤਾ ਹੈ। ਅਮਰਿੰਦਰ ਸਿੰਘ ਨੇ ਡਾ ਗਾਂਧੀ ਨੂੰ ਭੇਜੀ ਚਿੱਠੀ ਵਿੱਚ ਲਿਖਿਆ ਹੈ ਕਿ ਉਹਨਾਂ ਦੇ ਸੁਝਾਵਾਂ ਨੂੰ ਸਿਹਤ ਵਿਭਾਗ ਦੇ ਮੰਤਰੀ ਕੋਲ ਭੇਜ ਦਿਤਾ ਗਿਆ ਹੈ। ਖਬਰ ਅਨੁਸਾਰ ਕੈਪਟਨ ਸਾਹਿਬ ਨੇ ਡਾ. ਗਾਧੀ ਨੂੰ ਚਿਠੀ ਲਿਖੀ ਹੈ.ਪਿਅਾਰੇ ਡਾ. ਧਰਮਵੀਦ ਗਾਧੀ ਜੀ, ਅਾਪ ਜੀ ਦੀ ਜੂਨ ੨੭ ੨੦੧੮ ਦੀ ਚਿੱਠੀ ਜਿਸ ਰਾਹੀ ਆਪ ਜੀ ਨੇ ਨਸ਼ਿਆ ਨਾਲ ਪੰਜਾਬ ਵਿੱਚ ਵਾਪਰ ਰਹੀ ਮਾਨਵੀ ਤ੍ਰਸਦੀ ਨੂੰ ਟਾਲਣ ਲੲੀ ਕੁਝ ਫੌਰੀ ਕਦਮ ਤਜਵੀਹ ਕੀਤੇ ਹਨ ਜੋ ਮੈਂਨੂੰ ਮਿਲ ਗੲੇ ਹਨ ਤੇ ਮੈਂ ਸਿਹਤ ਮੰਤਰੀ ਨੂੰ ਇਸ ਸਲਾਹ ਤੇ ਗੌਰ ਕਰਨ ਲੲੀ ਆਖ ਦਿੱਤਾ ਹੈ ।ਪੰਜਾਬ ਵਿਚ ਖਸਖਸ ਦੀ ਖੇਤੀ ਦੀ ਮੰਗ ‘ਤੇ ਧਰਮਵੀਰ ਗਾਂਧੀ ਫਿਰ ਤੋਂ ਡੱਟ ਗਏ ਹਨ। ਉਨ੍ਹਾਂ ਕਿਹਾ ਕਿ ਇਹ ਖੇਤੀ ਹੈ ਤੇ ਲਾਹੇਵੰਦ ਧੰਦਾ ਵੀ। ਉਨ੍ਹਾਂ ਬਠਿੰਡਾ ਵਿੱਚ ਰੈਲੀ ਕਰ ਕੇ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਸਖਸ, ਅਫੀਮ ਤੇ ਭੁੱਕੀ ਦੀ ਖੇਤੀ ਕੀਤੇ ਜਾਣ ਦੀ ਮੰਗ ਕੀਤੀ। ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਵਿਚ ਖਸਖਸ ਦੀ ਖੇਤੀ ਨੂੰ ਮਨਜ਼ੂਰੀ ਦੇਣ ਨਾਲ ਜਿੱਥੇ ਕਿਸਾਨ ਲਈ ਇਹ ਖੇਤੀ ਮੁਨਾਫ਼ੇ ਵਾਲੀ ਹੋਵੇਗੀ ਉੱਥੇ ਹੀ ਨੌਜਵਾਨਾਂ ਦਾ ਝੁਕਾਅ ਸਿੰਥੈਟਿਕ ਅਤੇ ਮੈਡੀਕਲ ਨਸ਼ਿਆਂ ਵੱਲ ਘਟੇਗਾ। ਡਾ ਗਾਂਧੀ ਨੇ ਕਿਹਾ ਕਿ ਪੰਜਾਬ ਵਿੱਚ ਭੁੱਕੀ ਅਤੇ ਅਫੀਮ ਤੇ ਪਾਬੰਦੀ ਲਾਉਣ ਤੋਂ ਬਾਅਦ, ਮਾਫ਼ੀਆ ਅਫਸਰਾਂ ਅਤੇ ਨੇਤਾਵਾਂ ਦੀ ਮਿਲੀਭੁਗਤ ਨਾਲ ਵੱਡੇ ਪੱਧਰ ਤੇ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਦਾ ਵੱਡਾ ਕਾਰੋਬਾਰ ਕਰ ਰਿਹਾ ਹੈ ਅਤੇ ਸਰਕਾਰਾਂ ਇਨ੍ਹਾਂ ਲੋਕਾਂ ਨੂੰ ਉਤਸ਼ਾਹਤ ਕਰਦੀਆਂ ਹਨ।ਪੋਸਤ ਦੀ ਪੈਦਾਵਾਰ ਵਧੇਰੇ ਕਰ ਕੇ ਪੰਜਾਬ ਦੇ ਗੁਆਂਢੀ ਸੂਬਿਆਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿਚ ਹੁੰਦੀ ਹੈ ਜਿਥੇ ਇਸ ਦੀ ਖੇਤੀ ਕਾਨੂੰਨੀ ਹੈ। ਪੰਜਾਬ ਦੇ ਨਾਲ ਲਗਦੇ ਰਾਜਸਥਾਨ ਦੇ ਕਈ ਪਿੰਡਾਂ ਵਿਚ ਕਈ ਦੁਕਾਨਾਂ ਖੁਲ੍ਹੀਆਂ ਹੋਈਆਂ ਹਨ ਜਿਨ੍ਹਾਂ ਉਪਰ ਲਿਖਿਆ ਹੋਇਆ ਹੁੰਦਾ ਹੈ, Ḕਠੇਕਾ ਭੁੱਕੀ ਪੋਸਤ।’ ਰਾਜਸਥਾਨ ਦੇ ਢਾਬਿਆਂ ਵਿਚ ‘ਭੁੱਕੀ ਵਾਲੀ ਚਾਹ’ ਵੀ ਵੇਚੀ ਜਾਂਦੀ ਹੈ। ਇਸ ਤਰ੍ਹਾਂ ਪੋਸਤ ਦੇ ਚੂਰੇ ਅਰਥਾਤ ਭੁੱਕੀ ਦੀ ਪੰਜਾਬ ਵਿਚ ਗੈਰ-ਕਾਨੂੰਨੀ ਤੌਰ ‘ਤੇ ਸਮਗਲਿੰਗ ਹੁੰਦੀ ਹੈ।ਜਦ ਭੁੱਕੀ ਦਾ ਭਰਿਆ ਟਰੱਕ ਆਦਿ ਮਾਲਵੇ ਦੇ ਪਿੰਡਾਂ ਵਿਚ ਪੁੱਜਦਾ ਹੈ ਤਾਂ ਨਸ਼ੇੜੀਆਂ ਦੇ ਮੂੰਹੋਂ ਮੂੰਹ ਜਾਣੋ ਇਕ ਕੋਡ ਉਚਾਰਿਆ ਜਾਂਦਾ ਹੈ, ‘ਜਹਾਜ ਆ ਗਿਆ ਓਏ।’ ਭੁੱਕੀ ਦੀ ਤੋਟ ਮਾਰੇ ਕਈ ਰਾਜਸਥਾਨ ਵਿਚ ਭੁੱਕੀ ਦੇ ਟਿਕਾਣਿਆ ‘ਤੇ ਜਾ ਪੁੱਜਦੇ ਹਨ। ਇਨ੍ਹਾਂ ਨਸ਼ੇੜੀਆਂ ਨੂੰ ਇਥੇ ਪਹੁੰਚਾਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਵੇਂ ਪੰਜਾਬ ਤੋਂ ਬੀਕਾਨੇਰ ਜਾਂਦੀ ਗੱਡੀ ਦਾ ਨਾਂ ‘ਕੈਂਸਰ ਐਕਸਪ੍ਰੈਸ’ ਚੱਲ ਪਿਆ ਹੈ ਕਿਉਂਕਿ ਇਸ ਵਿਚਲੇ ਬਹੁਤੇ ਕੈਂਸਰ ਮਰੀਜ਼ ਮੁਸਾਫਰ ਬੀਕਾਨੇਰ ਇਸ ਬੀਮਾਰੀ ਦੇ ਇਲਾਜ ਵਾਸਤੇ ਜਾਂਦੇ ਹਨ, ਇਸੇ ਤਰ੍ਹਾਂ ਨਸ਼ੇੜੀਆਂ ਨੂੰ ਰਾਜਸਥਾਨ ਢੋਂਦੀ ਗੱਡੀ ‘ਭੁੱਕੀ ਟਰੈਵਲਜ਼’ ਕਹਾਉਣ ਲੱਗ ਪਈ ਹੈ।

Leave a Reply

Your email address will not be published. Required fields are marked *