Thursday, June 20, 2019
Home > News > ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫਤਿਹਵੀਰ ਦੀਆਂ ਤਸਵੀਰਾਂ ਅਤੇ ਲੋਹੜੀ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ II

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫਤਿਹਵੀਰ ਦੀਆਂ ਤਸਵੀਰਾਂ ਅਤੇ ਲੋਹੜੀ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ II

Sharing is caring!

ਸੋਸ਼ਲ ਮੀਡੀਆ ‘ਤੇ ਫਤਿਹਵੀਰ ਦੀਆਂ ਵਾਇਰਲ ਹੋ ਰਹੀਆਂ ਤਸਵੀਰਾਂ ਦੀ ਅਸਲ ਸੱਚਾਈ ਸਾਹਮਣੇ ਆਈ ਹੈ। ਇਥੇ ਪਾਠਕਾਂ ਨੂੰ ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਅਸਲ ‘ਚ ਬੋਰਵੈੱਲ ‘ਚ ਡਿੱਗ ਕੇ ਮੌਤ ਦੇ ਮੂੰਹ ‘ਚ ਜਾਣ ਵਾਲੇ ਫਤਿਹਵੀਰ ਦੀਆਂ ਨਹੀਂ ਹਨ। ਇਹ ਤਸਵੀਰਾਂ ਜੋ ਵਾਇਰਲ ਹੋ ਰਹੀਆਂ ਹਨ, ਇਹ ਚੰਡੀਗੜ੍ਹ ਦੇ ਵਸਨੀਕ ਦਲਬੀਰ ਸਿੰਘ ਪਾਲ ਦੇ ਪੁੱਤਰ ਫਤਿਹਵੀਰ ਸਿੰਘ ਪਾਲ ਦੀਆਂ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ਨਾਲ ਦਲਬੀਰ ਦੀ ਪਰਿਵਾਰ ਬੇਹੱਦ ਪਰੇਸ਼ਾਨੀ ਦਾ ਸਬਬ ਬਣ ਰਹੀਆਂ ਹਨ। ਉਥੇ ਹੀ ਦਲਬੀਰ ਸਿੰਘ ਪਾਲ ਦਾ ਕਹਿਣਾ ਹੈ ਕਿ ਸਾਨੂੰ ਬੋਰਵੈੱਲ ‘ਚ ਡਿੱਗ ਕੇ ਮੌਤ ਦੇ ਮੂੰਹ ‘ਚ ਗਏ ਫਤਿਹਵੀਰ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਸਾਡੇ ਚੈਨਲ ਵੱਲੋਂ ਅਗਰ ਜਾਣੇ ਅਣਜਾਣੇ ਗ਼ਲਤ ਤਸਵੀਰ ਵਾਇਰਲ ਹੋਈ ਹੈ ਤਾ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ,ਕਿਓਂ ਕਿ ਇਹ ਤਸਵੀਰਾਂ ਐਨੀਆਂ ਵਾਇਰਲ ਹੋ ਚੁੱਕੀਆਂ ਸਨ ਕਿ ਨੇਟ ਤੇ ਹਰ ਪਾਸੇ ਮੌਜੂਦ ਹਨ। ਅਸੀਂ ਇੱਕ ਵਾਰ ਫੇਰ ਮਾਫੀ ਮੰਗਦੇ ਹਾਂ ਦਲਬੀਰ ਸਿੰਘ ਪਾਲ ਬਚੇ ਦੇ ਪਿਤਾ ਨਾਲ ਫੋਨ ਤੇ ਹੋਈ ਗੱਲਬਾਤ ਤੇ ਓਹਨਾ ਵੱਲੋਂ ਸਾਰੀ ਕਹਾਣੀ ਦੱਸੀ ਗਏ ਅਤੇ ਉਹਨਾਂ ਨੇ ਕਿਹਾ ਕਿ ਓਹਨਾ ਨੂੰ ਪੀੜਤ ਬਚੇ ਨਾਲ ਅਤੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ ਅਤੇ ਦੁਖ ਹੈ ਬਚੇ ਦੇ ਜਾਣ ਦਾ  ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਫਤਿਹਵੀਰ ਦੀਆਂ ਤਸਵੀਰਾਂ ਅਤੇ ਲੋਹੜੀ ਵੀਡੀਓ ਦੀ ਅਸਲ ਸੱਚਾਈ ਆਈ ਸਾਹਮਣੇ II ਸੰਗਰੂਰ ‘ਚ 109 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ 109 ਘੰਟਿਆਂ ਤੱਕ ਜ਼ਿੰਦਗੀ ਤੇ ਮੌਤ ਵਿਚਾਲੇ ਚੱਲੀ ਜੰਗ ‘ਚ ਮੌਤ ਤੋਂ ਹਾਰ ਜਾਣ ਵਾਲੇ ਮਾਸੂਮ ਫਤਿਹਵੀਰ ਦੀ ਆਤਮਿਕ ਸ਼ਾਂਤੀ ਨੂੰ ਲੈ ਕੇ ਅੱਜ ਸ਼ਹਿਰ ਦੇ ਨੌਜਵਾਨਾਂ ਵੱਲੋਂ ਪੁਰਾਣੀ ਤਹਿਸੀਲ ਕੰਪਲੈਕਸ ਤੋਂ ਲੈ ਕੇ ਦੇਵੀ ਦੁਆਰਾ ਮੰਦਰ ਦੇ ਨਜ਼ਦੀਕ ਭਗਵਾਨ ਵਾਲਮੀਕਿ ਚੌਂਕ ਤੱਕ ਪੈਦਲ ਕੈਂਡਲ ਮਾਰਚ ਕੱਢਿਆ ਗਿਆ। ਕੈਂਡਲ ਮਾਰਚ ਦੀ ਅਗਵਾਈ ਕਰ ਰਹੇ ਨੌਜਵਾਨਾਂ ‘ਚ ਰੋਹਨ, ਅਮਨ ਸੰਧੂ, ਨੂਰ ਸੰਧੂ, ਨਵਦੀਪ ਭੰਗੂ, ਸੰਦੀਪ ਧਮੀਜਾ, ਅਰੁਣ ਯਾਦਵ, ਨੀਰਜ ਸੰਧਾ ਤੇ ਹੋਰ ਨੌਜ਼ਵਾਨਾਂ ਨੇ ਕਿਹਾ ਕਿ ਉਹ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਉਹ ਵਿਛੜੀ ਮ੍ਰਿਤਕ ਰੂਹ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਨਾਲ ਹੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਸ਼ਕਤੀ ਪ੍ਰਦਾਨ ਕਰੇ। ਨੌਜਵਾਨਾਂ ਨੇ ਕਿਹਾ ਕਿ ਪਿਛੋਕੜ ‘ਚ ਦੇਸ਼ ਅੰਦਰ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ ਪ੍ਰੰਤੂ ਲਗਾਤਾਰ ਹੋ ਰਹੇ ਹਾਦਸਿਆਂ ਤੋਂ ਪ੍ਰਸ਼ਾਸਨ ਨੇ ਸਬਕ ਨਹੀਂ ਲਿਆ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬੋਰਵੈੱਲ ਖੁੱਲੇ ਛੱਡਣ ਵਾਲੇ ਅਜਿਹੇ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਤਾਂਕਿ ਭਵਿੱਖ ਅੰਦਰ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਸਾਡੇ ਚੈਨਲ ਵੱਲੋਂ ਅਗਰ ਜਾਣੇ ਅਣਜਾਣੇ ਗ਼ਲਤ ਤਸਵੀਰ ਵਾਇਰਲ ਹੋਈ ਹੈ ਤਾ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ ,ਕਿਓਂ ਕਿ ਇਹ ਤਸਵੀਰਾਂ ਐਨੀਆਂ ਵਾਇਰਲ ਹੋ ਚੁੱਕੀਆਂ ਸਨ ਕਿ ਨੇਟ ਤੇ ਹਰ ਪਾਸੇ ਮੌਜੂਦ ਹਨ। ਅਸੀਂ ਇੱਕ ਵਾਰ ਫੇਰ ਮਾਫੀ ਮੰਗਦੇ ਹਾਂ

Leave a Reply

Your email address will not be published. Required fields are marked *