Thursday, June 20, 2019
Home > News > ਫਤਿਹਵੀਰ ਦੀ ਮੌਤ ਤੋਂ ਗੁੱਸੇ ‘ਚ ਸਿਮਰਜੀਤ ਸਿੰਘ ਬੈਂਸ, ਕੈਪਟਨ ਤੋਂ ਮੰਗਿਆ ਅਸਤੀਫਾ

ਫਤਿਹਵੀਰ ਦੀ ਮੌਤ ਤੋਂ ਗੁੱਸੇ ‘ਚ ਸਿਮਰਜੀਤ ਸਿੰਘ ਬੈਂਸ, ਕੈਪਟਨ ਤੋਂ ਮੰਗਿਆ ਅਸਤੀਫਾ

Sharing is caring!

ਬੋਰਵੈੱਲ ‘ਚੋਂ ਫਤਿਹਵੀਰ ਸਿੰਘ ਨੂੰ 15 ਮਿੰਟਾਂ ‘ਚ ਬਾਹਰ ਕੱਢਣ ਵਾਲੇ ਸ਼ਖਸ ਦੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਇਨਸਾਨ ਨੂੰ ਫੌਜ ‘ਚ ਭਰਤੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਨ ‘ਤੇ ਉਸ ਦੀਆਂ ਸੇਵਾਵਾਂ ਲਈਆਂ ਜਾ ਸਕਣ। ਕੈਪਟਨ ਨੂੰ ਪਾਈਆਂ ਲਾਹਣਤਾਂ ਸਿਮਰਜੀਤ ਸਿੰਘ ਬੈਂਸ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੈਪਟਨ ਵਲੋਂ ਹੁਣ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਪਹਿਲੇ ਹੀ ਦਿਨ ਘਟਨਾ ਵਾਲੀ ਥਾਂ ‘ਤੇ ਪੁੱਜ ਜਾਂਦੇ ਤਾਂ ਸ਼ਾਇਦ ਫਤਿਹਵੀਰ ਅੱਜ ਸਾਰਿਆਂ ਦੇ ਵਿੱਚ ਹੁੰਦਾ। ਬੈਂਸ ਨੇ ਕਿਹਾ ਕਿ ਪਹਾੜੀਆਂ ‘ਚ ਵਿਦੇਸ਼ੀ ਮਹਿਮਾਨਾਂ ਨਾਲ ਲੁਤਫ ਲੈਣ ਵਾਲੇ ਕੈਪਟਨ ਦਾ ਪੁਲਸ ਤੰਤਰ ਤੇ ਪ੍ਰਸ਼ਾਸਨ ‘ਤੇ ਕੋਈ ਕੰਟਰੋਲ ਨਹੀਂ ਹੈ।

ਫਤਿਹਵੀਰ ਦੀ ਮੌਤ ਤੋਂ ਗੁੱਸੇ 'ਚ ਬੈਂਸ, ਕੈਪਟਨ ਤੋਂ ਮੰਗਿਆ ਅਸਤੀਫਾ

ਫਤਿਹਵੀਰ ਦੀ ਮੌਤ ਤੋਂ ਗੁੱਸੇ 'ਚ ਬੈਂਸ, ਕੈਪਟਨ ਤੋਂ ਮੰਗਿਆ ਅਸਤੀਫਾ #Ludhiana Simarjeet Singh Bains #CaptainAmarinderSingh

Posted by JagBani on Tuesday, 11 June 2019

ਦੇਸ਼ ਦੀ ਤਕਨੀਕ ਦਾ ਨਿਕਲਿਆ ਜਨਾਜ਼ਾ-ਸਿਮਰਜੀਤ ਬੈਂਸ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਦੀ ਤਕਨੀਕ, ਪੁਲਸ ਤੰਤਰ, ਐੱਨ. ਡੀ. ਆਰ. ਐੱਫ. ਦਾ ਜਨਾਜ਼ਾ ਕੱਢ ਛੱਡਿਆ ਹੈ ਅਤੇ ਇਨ੍ਹਾਂ ਸਭ ਨੇ ਰਾਸ਼ਟਰਪਤੀ ਐਵਾਰਡ ਲੈਣ ਅਤੇ ਤਰੱਕੀਆਂ ਲੈਣ ਲਈ ਫਤਿਹਵੀਰ ਸਿੰਘ ਨੂੰ ਜਾਣ-ਬੁੱਝ ਕੇ ਮੌਤ ਦੇ ਮੂੰਹ ‘ਚ ਪਹੁੰਚਾਇਆ ਹੈ। ਸੰਗਰੂਰ ਦੇ ਪਿੰਡ ਭਗਵਾਨਪੁਰਾ ‘ਚ 5 ਦਿਨਾਂ ਤੋਂ ਬੋਰਵੈੱਲ ‘ਚ ਫਸਿਆ ਫਤਿਹਵੀਰ ਸਿੰਘ ਆਖਿਰ ਜ਼ਿੰਦਗੀ ਦੀ ਜੰਗ ਹਾਰ ਗਿਆ। ਫਤਿਹਵੀਰ ਦੀ ਮੌਤ ਤੋਂ ਬਾਅਦ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਅਤੇ ਫੇਸਬੁੱਕ ‘ਤੇ ਪੋਸਟ ਪਾ ਕੇ ਦੁੱਖ ਜ਼ਾਹਰ ਕੀਤਾ ਹੈ, ਉਥੇ ਹੀ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਫੇਸਬੁੱਕ ‘ਤੇ ਪੋਸਟ ਪਾ ਕੇ ਦੁੱਖ ਜ਼ਾਹਰ ਕੀਤਾ। ਫੇਸਬੁੱਕ ‘ਤੇ ਪਾਈ ਪੋਸਟ ‘ਚ ਰਾਜਾ ਵੜਿੰਗ ਨੇ ਲਿਖਿਆ, ”ਅਲਵਿਦਾ ਫਤਿਹਵੀਰ ਸਿੰਘ, ਦਿਲ ਰੌਂਦਾ ਤੈਨੂੰ ਅਲਵਿਦਾ ਕਹਿਣ ਲੱਗਿਆ ਜੋ ਤੇਰੇ ਨਾਲ ਹੋਇਆ ਰੱਬ ਕਿਸੇ ਨਾਲ ਨਾ ਕਰੇ। ਵਾਹਿਗੁਰੂ ਤੈਨੂੰ ਆਪਣੇ ਚਰਨਾਂ ‘ਚ ਜਗ੍ਹਾ ਦੇਵੇ ਅਤੇ ਪਰਿਵਾਰ ਨੂੰ ਹੌਸਲਾ ਰੱਖਣ ਦਾ ਹੌਸਲਾ ਦੇਵੇ।” ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਵਾਹਿਗੁਰੂ ਸਭ ਦੇ ਬੱਚਿਆਂ ਨੂੰ ਹੱਸਦਾ ਵੱਸਦਾ ਰੱਖੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 9 ਜੂਨ ਨੂੰ ਰਾਜਾ ਵੜਿੰਗ ਨੇ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ ਦੀ ਜ਼ਿੰਦਗੀ ਬਚਾਉਣ ਲਈ ਲੋਕਾਂ ਨੂੰ ਅਰਦਾਸ ਕਰਨ ਲਈ ਕਿਹਾ ਸੀ। ਉਨ੍ਹਾਂ ਲਿਖਿਆ ਸੀ, ”ਸੰਗਰੂਰ ‘ਚ ਬੋਰਵੈੱਲ ‘ਚ ਡਿੱਗੇ ਫਤਿਹਵੀਰ ਦੀ ਜ਼ਿੰਦਗੀ ਲਈ ਆਓ ਅਰਦਾਸ ਕਰੀਏ। ਪਰਮਾਤਮਾ ਫਤਿਹ ਨੂੰ ਲੰਬੀ ਉਮਰ ਦੇਵੇ।

Leave a Reply

Your email address will not be published. Required fields are marked *