Thursday, June 20, 2019
Home > News > ਭਾਈ ਆਪਣੇ ਬੱਚਿਆਂ ਦਾ ਆਪ ਖਿਆਲ ਰੱਖੋ II FatehVeer ਦੇ ਹੱਸਦੇ ਖੇਡਦੇ ਦੀਆਂ Video ਆਈਆਂ ਸਾਹਮਣੇ |

ਭਾਈ ਆਪਣੇ ਬੱਚਿਆਂ ਦਾ ਆਪ ਖਿਆਲ ਰੱਖੋ II FatehVeer ਦੇ ਹੱਸਦੇ ਖੇਡਦੇ ਦੀਆਂ Video ਆਈਆਂ ਸਾਹਮਣੇ |

Sharing is caring!

ਦੋ ਸਾਲਾ Fatehveer ਸਿੰਘ ਹੁਣ ਭਾਵੇਂ ਇਸ ਦੁਨੀਆਂ ਉਤੇ ਨਹੀਂ ਰਿਹਾ ਪਰ ਉਸ ਦੀਆਂ ਯਾਦਾਂ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਚੇਤਿਆਂ ਵਿਚ ਹਮੇਸ਼ਾ ਬਣੀਆਂ ਰਹਿਣਗੀਆਂ। ਇਸ ਪਰਿਵਾਰ ਨੂੰ 8 ਸਾਲ ਦੀਆਂ ਅਰਦਾਸਾਂ ਤੋਂ ਬਾਅਦ ਇਹ ਬੱਚਾ ਮਿਲਿਆ ਸੀ ਪਰ ਇਕ ਪਲ ਵਿਚ ਸਭ ਕੁਝ ਖਤਮ ਹੋ ਗਿਆ। ਗਲਤੀ ਭਾਵੇਂ ਕਿਸੇ ਦੀ ਵੀ ਸੀ ਪਰ ਪਰਿਵਾਰ ਦਾ ਇਹ ਜੀਅ ਹਮੇਸ਼ਾ ਲਈ ਚਲਾ ਗਿਆ ਹੈ। ਪਰਿਵਾਰ ਕੋਲ ਹੁਣ ਉਸ ਦੀਆਂ ਯਾਦਾਂ ਹੀ ਰਹੇ ਗਈਆਂ ਹਨ। ਇਹ ਵੀਡੀਓ ਫ਼ਤਿਹਵੀਰ ਦੀ ਲੋਹੜੀ ਸਮੇਂ ਬਣਾਇਆ ਗਿਆ ਸੀ। ਪਰਿਵਾਰ ਨੇ ਬੜੇ ਚਾਵਾਂ ਨਾਲ ਫ਼ਤਿਹਵੀਰ ਦੀ ਲੋਹੜੀ ਮਨਾਈ ਸੀ। ਇਸ ਸਮੇਂ ਵੱਡਾ ਪ੍ਰੋਗਰਾਮ ਕੀਤਾ ਗਿਆ ਸੀ। ਰਿਸ਼ਤੇਦਾਰ ਬੁਲਾਏ ਗਏ ਸਨ। ਪਰ ਹੁਣ ਪਰਿਵਾਰ ਕੋਲ ਇਸ ਵੀਡੀਓ ਵਿਚਲੀਆਂ ਯਾਦਾਂ ਹੀ ਰਹਿ ਗਈਆਂ ਹਨ। ਦੱਸ ਦਈਏ ਕਿ ਸੰਗਰੂਰ ਜਿਲ੍ਹੇ ਦੇ ਪਿੰਡ ਭਗਵਾਨਪੁਰਾ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਦੋ ਸਾਲਾ ਬੱਚੇ ਫ਼ਤਿਹਵੀਰ ਸਿੰਘ ਦੀ ਮੌਤ ਹੋ ਗਈ ਹੈ। ਇਹ ਬੱਚਾ 6 ਜੂਨ ਨੂੰ ਬੋਰ ਵਿਚ ਡਿੱਗਾ ਸੀ ਤੇ 6 ਦਿਨਾਂ ਬਾਅਦ 11 ਤਰੀਕ ਨੂੰ ਬਾਹਰ ਕੱਢਿਆ ਗਿਆ ਸੀ। ਦੱਸ ਦਈਏ ਕਿ ਬੱਚੇ ਨੂੰ ਮੰਗਲਵਾਰ ਤੜਕੇ ਕਰੀਬ 5.10 ਮਿੰਟ ‘ਤੇ ਬੋਰਵੈੱਲ ‘ਚੋਂ ਕੱਢਿਆ ਗਿਆ ਸੀ। ਬੋਰਵੈੱਲ ‘ਚੋਂ ਕੱਢਣ ਤੋਂ ਤੁਰਤ ਬਾਅਦ ਐਂਬੂਲੈਂਸ ‘ਚ ਡੀਐੱਮਸੀ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ ਗਿਆ। ਪੀਜੀਆਈ ‘ਚ ਬੱਚੇ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਪਿੰਡ ਭਗਵਾਨਪੁਰਾ ‘ਚ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ ‘ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕੀਤੀ ਗਈ ਪਰ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ। ਅੱਜ ਸਵੇਰੇ ਫ਼ਤਹਿਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਅਫਸੋਸ ਉਦੋਂ ਤਕ ਉਹ ਬੱਚਾ ਮੌਤ ਅੱਗੇ ਹਾਰ ਗਿਆ ਸੀ। ਅਜਿਹੇ ‘ਚ ਬਚਾਅ ਕਾਰਜਾਂ ‘ਚ ਲੱਗੀ ਐਨਡੀਆਰਐਫ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਹੁਣ ਇਨ੍ਹਾਂ ਇਲਜ਼ਾਮਾਂ ਦੀ ਸਫਾਈ ਦੇਣ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਨੇ ਮੀਡੀਆ ਨਾਲ ਗੱਲ ਕੀਤੀ। ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ। ਸਾਡਾ ਮਕਸਦ ਸਿਰਫ ਬੱਚੇ ਨੂੰ ਬਚਾਉਣਾ ਸੀ। ਬੱਚੇ ਦੇ ਨਾਲ ਕੱਪੜੇ ਤੇ ਬੋਰੀ ਵੀ ਡਿੱਗੀ ਸੀ ਜਿਸ ਕਾਰਨ ਉਸ ਨੂੰ ਉੱਤੇ ਖਿੱਚਣਾ ਮੁਸ਼ਕਲ ਸੀ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ‘ਚ ਜੇਕਰ ਕੋਈ ਬੱਚਾ ਬੋਰਵੈੱਲ ‘ਚ ਡਿੱਗ ਜਾਏ ਤਾਂ ਇਸ ਦੇ ਰੈਸਕਿਊ ਦੇ ਸਿਰਫ ਤਿੰਨ ਤਰੀਕੇ ਹਨ ਤੇ ਅਸੀਂ ਸਾਰੀਆਂ ਤਕਨੀਕਾਂ ਲਾ ਚੁੱਕੇ ਸੀ। ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।

Leave a Reply

Your email address will not be published. Required fields are marked *