Thursday, June 20, 2019
Home > News > ਨੰਨ੍ਹੇ ਫਤਿਹਵੀਰ ਸਿੰਘ ਨੂੰ ਅੰਤਿਮ ਵਿਦਾਈ, ਸ਼ਮਸ਼ਾਨਘਾਟ ਚ ਕੀਤਾ ਅੰਤਿਮ ਸੰਸਕਾਰ II ਦੇਖੋ ਵੀਡੀਓ

ਨੰਨ੍ਹੇ ਫਤਿਹਵੀਰ ਸਿੰਘ ਨੂੰ ਅੰਤਿਮ ਵਿਦਾਈ, ਸ਼ਮਸ਼ਾਨਘਾਟ ਚ ਕੀਤਾ ਅੰਤਿਮ ਸੰਸਕਾਰ II ਦੇਖੋ ਵੀਡੀਓ

Sharing is caring!

ਸੋਸ਼ਲ ਮੀਡੀਏ ‘ਤੇ ਕੈਪਟਨ ਨੂੰ ਲਾਹਣਤਾਂ ਉਹੀ ਪਾ ਰਹੇ ਹਨ, ਜਿਹੜੇ ਪਹਿਲਾਂ ਤੋਂ ਹੀ ਪੰਜਾਬ ਦੇ ਇਨ੍ਹਾਂ ਬੁੱਗ ਸਿਆਸਤਦਾਨਾਂ ਤੋਂ ਦੁਖੀ ਹਨ। ਕੀ ਉਹ ਲੋਕ ਵੀ ਲਾਹਣਤਾਂ ਪਾ ਰਹੇ ਹਨ, ਜਿਨ੍ਹਾਂ ਮਹੀਨਾ ਪਹਿਲਾਂ ਹੀ ਕੈਪਟਨ ਦੀ ਟੀਮ ਨੂੰ ਪੰਜਾਬ ‘ਚੋਂ ਜਿਤਾਇਆ? ਫਤਿਹਵੀਰ ਵਰਗੇ ਅਨੇਕਾਂ ਬਾਲ ਕਾਂਗਰਸੀਆਂ ਦੇ ਰਾਜ ‘ਚ ਪੁਲਸੀਆਂ ਤੇ ਕੈਟਾਂ ਨੇ ਕੋਹ-ਕੋਹ ਕੇ ਮਾਰੇ, ਲੋਕ ਭੁੱਲ ਗਏ। ਫਤਿਹਵੀਰ ਨੂੰ ਵੀ ਵੀ ਚਾਰ-ਪੰਜ ਦਿਨ ਬਾਅਦ ਭੁੱਲ ਜਾਣਗੇ, ਜਦ ਕੋਈ ਹੋਰ ਗਰਮ ਮੁੱਦਾ ਆ ਗਿਆ। ਸਰਕਾਰਾਂ ਇਹ ਜਾਣਦੀਆਂ ਕਿ ਲੋਕਾਂ ਦੇ ਮੈਮਰੀ ਕਾਰਡ ਬਹੁਤ ਛੋਟੇ ਹਨ।

ਅਲਵਿਦਾ ਫਤਿਹ

Posted by Kaur Kirandeep on Tuesday, 11 June 2019

ਮਾਫ਼ ਕਰਨਾ…..ਜਿੰਨਾ ਚਿਰ ਲੋਕ ਨਹੀਂ ਬਦਲਦੇ, ਕੱਖ ਨਹੀਂ ਬਦਲਣਾ। – ਗੁਰਪ੍ਰੀਤ ਸਿੰਘ ਸਹੋਤਾ — ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਮੌਤ ਦੇ ਮੂੰਹ ‘ਚ ਗਏ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਿੰਡ ਭਗਵਾਨਪੁਰਾ ਪਹੁੰਚ ਚੁੱਕੀ ਹੈ ਅਤੇ ਫਤਿਹ ਦੀ ਅੰਤਿਮ ਯਾਤਰਾ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਪਿੰਡ ਸ਼ੇਰੋ ਦੇ ਸ਼ਮਸ਼ਾਨਘਾਟ ਵਿਖੇ ਫਤਿਹਵੀਰ ਸਿੰਘ ਦੀਆਂ ਆਖਰੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ। ਚੌਪਰ ਰਾਹੀਂ ਚੰਡੀਗੜ੍ਹ ਤੋਂ ਭਗਵਾਨਪੁਰਾ ਪਹੁੰਚਣ ‘ਤੇ ਆਪਣੇ ਇਕਲੌਤੇ ਪੁੱਤ ਨੂੰ ਦੇਖ ਕੇ ਪਰਿਵਾਰ ਦੀਆਂ ਧਾਹਾਂ ਨਿਕਲ ਗਈਆਂ। ਸੂਤਰਾਂ ਮੁਤਾਬਕ ਕੁਝ ਦੇਰ ਬਾਅਦ ਹੀ ਫਤਿਹ ਦੀ ਮ੍ਰਿਤਕ ਦੇਹ ਨੂੰ ਰੀਤਾ ਅਨੁਸਾਰ ਸੰਭਾਲ ਦਿੱਤਾ ਜਾਵੇਗਾ। ਡਾਕਟਰਾਂ ਮੁਤਾਬਕ ਦੋ ਸਾਲਾ ਫਤਿਹਵੀਰ ਸਿੰਘ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਉਸ ਦਾ ਸਰੀਰ ਗਲ ਚੁੱਕਾ ਸੀ। ਦੂਜੇ ਪਾਸੇ ਵੱਡੀ ਗਿਣਤੀ ਵਿਚ ਲੋਕ ਪਿੰਡ ਭਗਵਾਨਪੁਰਾ ਪਹੁੰਚ ਰਹੇ ਹਨ ਅਤੇ ਫਤਿਹ ਦੀ ਮੌਤ ਤੋਂ ਬਾਅਦ ਸਰਕਾਰ ਖਿਲਾਫ ਲਗਾਤਾਰ ਪ੍ਰਦਰਸ਼ਨ ਵੀ ਹੋ ਰਹੇ ਹਨ। ਇਸ ਦਰਮਿਆਨ ਫਤਿਹ ਦੇ ਪਰਿਵਾਰ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਪੂਰੀ ਵਾਹ ਲਗਾਈ ਪਰ ਕੁਦਰਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਿਆ, ਇਸ ਲਈ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਤੰਗ ਨਾ ਕੀਤਾ ਜਾਵੇ।

Leave a Reply

Your email address will not be published. Required fields are marked *