Thursday, June 20, 2019
Home > News > ਦੇਖੋ ਕਿਸ ਤਰਾਂ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਲੋਕਾਂ ਅਤੇ ਪਰਿਵਾਰ ਨਾਲ ਕੀਤਾ ਵੱਡਾ ਧੋਖਾ II ਮੌਕੇ ਦੀ UNCUT ਵੀਡੀਓ

ਦੇਖੋ ਕਿਸ ਤਰਾਂ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਲੋਕਾਂ ਅਤੇ ਪਰਿਵਾਰ ਨਾਲ ਕੀਤਾ ਵੱਡਾ ਧੋਖਾ II ਮੌਕੇ ਦੀ UNCUT ਵੀਡੀਓ

Sharing is caring!

ਦੇਖੋ ਕਿਸ ਤਰਾਂ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਲੋਕਾਂ ਅਤੇ ਪਰਿਵਾਰ ਨਾਲ ਕੀਤਾ ਵੱਡਾ ਧੋਖਾ II ਮੌਕੇ ਦੀ UNCUT ਵੀਡੀਓ ਜ਼ਿਲਾ ਸੰਗਰੂਰ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਅੱਜ ਇਕੱਤਰ ਹੋ ਕੇ ਭਲਕੇ (ਬੁੱਧਵਾਰ) ਨੂੰ ਰੋਸ ਵਜੋਂ ਸੰਗਰੂਰ ਬੰਦ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਫਤਿਹਵੀਰ ਸਿੰਘ ਮਾਮਲੇ ‘ਚ ਕੁਤਾਹੀ ਵਰਤਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਖਿਲਾਫ਼ ਵੀ ਜੁਡੀਸ਼ੀਅਲ ਜਾਂਚ ਦੀ ਮੰਗ ਕੀਤੀ ਹੈ। ਮੰਗਲਵਾਰ ਸਵੇਰ ਸਥਾਨਕ ਬੀ.ਐੱਸ.ਐੱਨ.ਐੱਲ. ਪਾਰਕ ਵਿਚ ਇਕੱਤਰ ਹੋਈਆਂ ਵੱਖ-ਵੱਖ ਜਥੇਬੰਦੀਆਂ ਜਿਨ੍ਹਾਂ ‘ਚ ਲੋਕ ਮੋਰਚਾ ਪੰਜਾਬ, ਜਮਹੂਰੀ ਅਧਿਕਾਰ ਸਭਾ, ਡੀ. ਟੀ. ਐੱਫ, ਪੰਜਾਬ ਸਟੂਡੈਂਟਸ ਯੂਨੀਅਨ, ਲੌਂਗੋਵਾਲ ਯਾਦਗਾਰੀ ਹਾਲ, ਜ਼ਮੀਨ ਪ੍ਰਾਪਤ ਸੰਘਰਸ਼ ਕਮੇਟੀ ਅਤੇ ਐੱਸ. ਸੀ. ਬੀ. ਸੀ. ਜਥੇਬੰਦੀਆਂ ਸਣੇ ਹਾਜ਼ਰ ਲੋਕਾਂ ਨੇ ਪਹਿਲਾਂ ਮ੍ਰਿਤਕ ਦੋ ਸਾਲਾ ਫਤਿਹਵੀਰ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕਰਕੇ ਉਸਨੂੰ ਸ਼ਰਧਾਂਜਲੀ ਦਿੱਤੀ ਤੇ ਫਤਿਹਵੀਰ ਮਾਮਲੇ ‘ਚ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਬੱਚੇ ਨੂੰ ਬਚਾਉਣ ਲਈ ਗੰਭੀਰਤਾ ਨਾ ਦਿਖਾਉਣ ਤੇ ਪ੍ਰਸ਼ਾਸਨ ਦੀ ਰੱਜ ਕੇ ਅਲੋਚਨਾ ਕੀਤੀ। ਉਕਤ ਨੇ ਕਿਹਾ ਕਿ ਜਾਣਬੁੱਝ ਕੇ ਰੈਸਕਿਊ ਆਪਰੇਸ਼ਨ ‘ਚ ਦੇਰੀ ਕੀਤੀ ਗਈ ਜਿਸ ਕਾਰਨ ਫਤਿਹਵੀਰ ਸਿੰਘ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ‘ਚ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅੰਦਰ ਰੋਸ ਮਾਰਚ ਕਰਦਿਆਂ ਕੱਲ੍ਹ ਯਾਨੀ ਬੁੱਧਵਾਰ ਨੂੰ ਸੰਪਰੂਨ ਸੰਗਰੂਰ ਬੰਦ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਆਪਣੇ ਕਾਰੋਬਾਰ ਪੂਰਨ ਤੌਰ ‘ਤੇ ਬੰਦ ਰੱਖਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *