Tuesday, July 16, 2019
Home > News > ਸਿੱਖਾਂ- ਕਸ਼ਮੀਰੀਆਂ ਪ੍ਰਤੀ ਭਾਰਤ ਦੇ ਲੋਕਾਂ ਦੀ ਨਫਰਤ !!ਘੱਟ ਗਿਣਤੀਆਂ ਨਾਲ ਧੱਕਾ ਕਦ ਬੰਦ ਹੋਵੇਗਾ ..?

ਸਿੱਖਾਂ- ਕਸ਼ਮੀਰੀਆਂ ਪ੍ਰਤੀ ਭਾਰਤ ਦੇ ਲੋਕਾਂ ਦੀ ਨਫਰਤ !!ਘੱਟ ਗਿਣਤੀਆਂ ਨਾਲ ਧੱਕਾ ਕਦ ਬੰਦ ਹੋਵੇਗਾ ..?

Sharing is caring!

“ਅਹਵਲ਼ ਅੱਲ਼ਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ” ਪਿਛਲੇ ਦਿਨ ਕਸ਼ਮੀਰ ਦੇ ਪੁਲਵਾਮਾ ਵਿਚ ਹੋਇਆ ਆਤਮਘਾਤੀ ਹਮਲਾ ਤੇ ਉਸ ਹਮਲੇ ਤੋਂ ਬਾਅਦ ਭਾਰਤ ਦੇ ਫਿਰਕੂ ਲੋਕਾਂ ਵਲੋਂ ਪੂਰੇ ਭਾਰਤ ਵਿਚ ਕਸ਼ਮੀਰੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕਸ਼ਮੀਰੀ ਲੋਕਾਂ ਦੀ ਕੁੱਟਮਾਰ ਕੀਤੀ ਗਈ ਤੇ ਉਹਨਾਂ ਨੂੰ ਕੰਮਾਂ ਕਾਰਾਂ ਤੋਂ ਕੱਢਿਆ ਗਿਆ।ਪਰ ਇਸ ਸਭ ਵਿਚ ਮਾਨਵਤਾ ਦੀ ਹਾਮੀ ਸਿੱਖ ਕੌਮ,ਭਾਈ ਘਨੱਈਆ ਜੀ ਦੀ ਵਾਰਿਸ ਸਿੱਖ ਕੌਮ ਨੇ ਉਸੇ ਕਸ਼ਮੀਰ ਦੇ ਲੋਕਾਂ ਦੀ ਬਾਂਹ ਫੜੀ ਜਿਸ ਕਸ਼ਮੀਰ ਦੇ ਪੰਡਿਤਾਂ ਦੀ ਬਾਂਹ ਕਦੇ ਸਿੱਖ ਕੌਮ ਦੇ ਦਾਦੇ ਗੁਰੂ ਤੇਗ ਬਹਾਦਰ ਜੀ ਨੇ ਫੜੀ ਸੀ ਤੇ ਆਪਣੀ ਸ਼ਹਾਦਤ ਦੇ ਕੇ ਹਿੰਦੂ ਧਰਮ ਬਚਾਇਆ ਸੀ।ਕਸ਼ਮੀਰ ਵਿੱਚ ਕਰਿਆਨਾ ਸਟੋਰ, ਮੈਡੀਕਲ ਸਟੋਰ, ਹੋਟਲ, ਵਕੀਲ ਤੇ ਹੋਰ ਕਾਰੋਬਾਰੀ ਸਿੱਖਾਂ ਨੂੰ ਵੱਖ-ਵੱਖ ਆਫਰ ਦੇ ਰਹੇ ਹਨ। ਕਈ ਸਕੂਲਾਂ ਨੇ ਸਿੱਖਾਂ ਦੀਆਂ ਫੀਸਾਂ ਮਾਫ ਕਰਨ ਦਾ ਐਲਾਨ ਕੀਤਾ ਹੈ। ਬੱਚਿਆਂ ਨੂੰ ਮੁਫਤ ਵਰਦੀਆਂ ਦੇਣ ਦਾ ਆਫਰ ਦਿੱਤਾ ਜਾ ਰਿਹਾ ਹੈ। ਵਕੀਲਾਂ ਨੇ ਬਿਨਾ ਫੀਸ ਕੇਸ ਲੜਨ ਦਾ ਐਲਾਨ ਕੀਤਾ ਹੈ। ਇਸ ਦਾ ਉਹ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਪ੍ਰਚਾਰ ਕਰ ਰਹੇ ਹਨ।ਕਈ ਕਸ਼ਮੀਰੀ ਸਿੱਖ ਸੰਸਥਾ ਖਾਲਸਾ ਏਡ ਨੂੰ ਸਹਾਇਤਾ ਰਾਸ਼ੀ ਦੇਣ ਦੀ ਪੇਸ਼ਕਸ਼ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਸਿੱਖਾਂ ਦੀਆਂ ਤਾਰੀਫਾਂ ਕਰਦਿਆਂ ਉਨ੍ਹਾਂ ਨੂੰ ਅਸਲ ਇਨਸਾਨ ਦੱਸ ਰਹੇ ਹਨ। ਸਿੱਖਾਂ ਦਾ ਦਿਲੋਂ ਸ਼ੁਕਰਾਨਾ ਕਰਨ ਲਈ ਸੋਸ਼ਲ ਮੀਡੀਆ ‘ਤੇ ਪੋਸਟਾਂ ਦਾ ਹੜ੍ਹ ਆਇਆ ਹੋਇਆ ਹੈ। ਇੱਕ ਸਿੱਖ ਵੱਲੋਂ ਡੁੱਬ ਰਹੇ ਕਸ਼ਮੀਰੀ ਨੂੰ ਬਚਾਉਣ ਲਈ ਵਧਾਏ ਗਏ ਹੱਥ ਵਾਲਾ ਕਾਰਟੂਨ ਹਿੱਟ ਚੱਲ਼ ਰਿਹਾ ਹੈ।ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਟਵੀਟ ਕਰਕੇ ਕਿਹਾ,‘‘ਸਰਦਾਰ ਦਾ ਮਤਲਬ ਹੈ ਆਗੂ ਜੋ ਅਜਿਹਾ ਰਾਹ ਦਸੇਰਾ ਹੁੰਦਾ ਹੈ ਜੋ ਸਿਰਫ਼ ਨਸੀਹਤਾਂ ਨਹੀਂ ਕਰਦਾ ਸਗੋਂ ਅਮਲੀ ਰੂਪ ਚ ਉਸ ਨੂੰ ਅੰਜਾਮ ਵੀ ਦਿੰਦਾ ਹੈ। ਹਰ ਥਾਂ ’ਤੇ ਸਹਾਇਤਾ ਦਾ ਹੱਥ ਵਧਾਉਣ ਵਾਲਿਆਂ ਨੂੰ ਸਿਜਦਾ।’’ ਇਸ ਵੇਲੇ ਵਾਦੀ ਵਿੱਚ 80 ਹਜ਼ਾਰ ਤੋਂ ਵੱਧ ਸਿੱਖ ਰਹਿ ਰਹੇ ਹਨ। ਸਿੱਖਾਂ ਜਥੇਬੰਦੀਆਂ ਦੇ ਇਸ ਉਪਰਾਲੇ ਨੇ ਵਾਦੀ ਵਿੱਚ ਰਹਿੰਦੇ ਕਸ਼ਮੀਰੀ ਸਿੱਖਾਂ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਦੀ ਸੁਰੱਖਿਆ ਹੋਰ ਯਕੀਨੀ ਹੋਈ ਹੈ।

Leave a Reply

Your email address will not be published. Required fields are marked *