Tuesday, July 16, 2019
Home > News > ਹੈਰਾਨ ਹੋ ਜਾਵੋਗੇ ਸੁਣ ਕੇ .. ਨਾ ਤਿੰਨਾਂ ਚੋਂ ਨਾ 13 ਚੋਂ” ਦਾ ਕੀ ਮਤਲਬ ਹੈ ??

ਹੈਰਾਨ ਹੋ ਜਾਵੋਗੇ ਸੁਣ ਕੇ .. ਨਾ ਤਿੰਨਾਂ ਚੋਂ ਨਾ 13 ਚੋਂ” ਦਾ ਕੀ ਮਤਲਬ ਹੈ ??

Sharing is caring!

ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ।ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।ਸੰਸਾਰ ਭਰ ਦੀਆਂ ਸਾਰੀਆਂ ਕੌਮਾਂ ਵਿੱਚੋਂ ਸਿੱਖ ਕੌਮ ਸਭ ਤੋਂ ਵੱਧ ਸਰਮਾਏਦਾਰ ਕੌਮ ਹੈ, ਸਿੱਖ ਕੌਮ ਵਿੱਚ ਜਿੰਨੀ ਅਣਖ ਹੈ ਸ਼ਾਇਦ ਹੀ ਕਿਸੇ ਹੋਰ ਕੌਮ ਵਿੱਚ ਹੋਵੇ, ਸਿੱਖ ਕੌਮ ਵਿੱਚ ਜਿੰਨ੍ਹੀ ਮਿਠਾਸ ਹੈ ਸ਼ਾਇਦ ਹੀ ਕਿਸੇ ਕੌਮ ਵਿੱਚ ਹੋਵੇ, ਸਿੱਖ ਕੌਮ ਵਿੱਚ ਜਿੰਨ੍ਹੀ ਜੁਰਤ ਹੈ, ਜਿੰਨੀ ਸ਼ਰਧਾ ਹੈ, ਜਿੰਨਾਂ ਪਿਆਰ ਹੈ, ਆਪਣੇਂ ਗੁਰੂ ਪ੍ਰਤੀ ਜਿੰਨ੍ਹਾਂ ਸਤਿਕਾਰ ਹੈ, ਅਨਮੋਲ ਗੁਰਬਾਣੀਂ ਦਾ ਖਜਾਨਾਂ ਹੈ, ਵਿੱਲਖਣ ਫਿਲਾਸਫੀ ਹੈ, ਸ਼ਰਮਾਏਦਾਰ ਇਤਿਹਾਸ ਹੈ, ਅੰਦਰੂਨੀ ਤੇ ਬਹਿਰੂਨੀ ਜਿੰਨ੍ਹੀ ਸੁੰਦਰਤਾ ਹੈ, ਮੇਰੇ ਖਿਆਲ ਵਿੱਚ ਸੰਸਾਰ ਦੀਆਂ ਸਾਰੀਆਂ ਕੌਮਾਂ ਕੋਲ ਇਹ ਗੁਣ ਮੌਜੂਦ ਨਹੀਂ ਹੋਣਗੇ, ਸਿਵਾਏ ਸਿੱਖ ਕੌਮ ਤੋਂ। ਇਹੋ ਕਾਰਨ ਕਿ ਅਮੈਰੀਕਨ ਫਿਲਾਸਫਰ ਐਚ ਐਲ ਬ੍ਰਾਡਸ਼ਾ ਸਿੱਖਾਂ ਬਾਰੇ ਇਹ ਲਫਜ ਲਿਖਣ ਤੇ ਮਜਬੂਰ ਹੋ ਗਿਆ ਸੀ, ਕਿ ਸਿੱਖੀ ਇੱਕ ਸਰਬ ਵਿਆਪਕ ਅਥਵਾ ਵਿਸ਼ਵ ਧਰਮ ਹੈ ਅਤੇ ਮਨੁੱਖ ਮਾਤਰ ਨੂੰ ਇੱਕ ਸਮਾਨ ਸੰਦੇਸ਼ ਦਿੰਦਾ ਹੈ। ਕਹਿੰਦਾ ਸਿੱਖਾਂ ਨੂੰ ਇਹ ਕਹਿਣਾਂ ਬੰਦ ਕਰ ਦੇਣਾਂ ਚਾਹੀਦਾ ਹੈ ਕਿ ਸਿੱਖੀ ਇੱਕ ਚੰਗਾ ਧਰਮ ਹੈ,ਸਗੋਂ ਇਹ ਕਹਿਣਾਂ ਚਾਹੀਦਾ ਹੈ ਕਿ ਸਿੱਖ ਧਰਮ ਹੀ ਨਵੇਂ ਯੁਗ ਦਾ ਧਰਮ ਹੈ, ਸਚਾਈ ਇਹ ਹੈ ਕਿ ਸਿੱਖ ਧਰਮ ਵਰਤਮਾਨ ਮਨੁੱਖ ਦੀਆਂ ਸਭ ਸਮੱਸਿਆਵਾਂ ਦਾ ਹੱਲ ਹੈ। ਸੀ ਐਚ ਪੇਨ ਕਹਿੰਦਾ ਹੈ ਕਿ ਅਮਲੀ ਧਰਮ ਗੁਰੂ ਨਾਨਕ ਸਾਹਿਬ ਜੀ ਨੇਂ ਦਰਸਾਇਆ, ਉਹਨਾਂ ਨੇਂ ਮੁਸਲਮਾਨਾਂ, ਹਿੰਦੂਆਂ, ਕਿਸਾਨਾਂ, ਦੁਕਾਨਦਾਰਾਂ, ਸਿਪਾਹੀਆਂ, ਗ੍ਰਹਿਸਥੀਆਂ ਨੂੰ ਉਨ੍ਹਾਂ ਦੇ ਆਪਣੇਂ ਕੰਮ ਕਾਜ ਕਰਦਿਆਂ ਹੋਇਆਂ ਕਾਮਯਾਬੀ ਪ੍ਰਾਪਤ ਕਰਨ ਦਾ ਰਸਤਾ ਦੱਸਿਆ। ਗੁਰੂ ਨਾਨਕ ਸਾਹਿਬ ਫੋਕੀਆਂ ਫਿਲਾਸਫੀਆਂ, ਰਸਮਾਂ, ਰਿਵਾਜਾਂ, ਜਾਤਾਂ ਤੋਂ ਉੱਚਾ ਉੱਠੇ ਤੇ ਲੋਕਾਂ ਨੂੰ ਉਠਾਇਆ। ਫਿਰ ਉਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇਂ ਉਹ ਗੱਲ ਸਮਝ ਲਈ ਸੀ ਜੋ ਦੂਜੇ ਸੁਧਾਰਕਾਂ ਨੇਂ ਨਹੀਂ ਸਮਝੀ ਸੀ। ਧਰਮ ਉਹ ਹੀ ਜਿੰਦਾ ਰਹਿ ਸਕਦਾ ਹੈ, ਜਿਹੜ੍ਹਾ ਵਰਤੋਂ ਸਿਖਾਏ, ਜਿਹੜ੍ਹਾ ਇਹ ਨਾਂ ਸਿਖਾਏ ਕਿ ਦੁਨੀਆਂ ਤੋਂ ਕਿਵੇਂ ਨਸਣਾਂ ਹੈ ਸਗੋਂ ਇਹ ਸਿਖਾਏ ਕਿ ਦੁਨੀਆਂ ਵਿੱਚ ਚੰਗੀ ਤਰ੍ਹਾਂ ਰਹਿਣਾਂ ਕਿਵੇਂ ਹੈ। ਜਿਹੜ੍ਹਾ ਕੇਵਲ ਇਹ ਹੀ ਨਾਂ ਸਿਖਾਏ ਕਿ ਬਦੀਆਂ ਤੋਂ ਬਚਨਾਂ ਕਿਵੇਂ ਹੈ ਸਗੋਂ ਇਹ ਸਿਖਾਏ ਕਿ ਬਦੀਆਂ ਦਾ ਟਾਕਰਾ ਕਰਕੇ ਕਾਮਯਾਬ ਕਿਵੇਂ ਹੋਣਾਂ ਹੈ।ਇਸੇ ਤਰ੍ਹਾਂ ਡੰਕਨ ਗ੍ਰੀਨਲਿਜ ਸਿੱਖ ਧਰਮ ਇੱਕ ਸੁਚੱਜੀ ਜੀਵਨ ਜਾਂਚ ਹੈ, ਲਿਖਕੇ ਸਿੱਖ ਧਰਮ ਦੀ ਸ਼ੋਭਾ ਪਿਆ ਕਰਦਾ ਹੈ।ਫਿਰ ਮਿਸ ਪਰਲ ਐਸ ਬੱਕ ਇਹ ਕਹਿੰਦੀ ਹੈ ਕਿ ਸਿੱਖ ਕੌਮ ਸਵੈਮਾਨਤਾ ਵਾਲੀ ਕੌਮ ਹੈ। ਕਨਿੰਘਮ ਮੁਤਾਬਿਕ ਸਿੱਖ ਪਵਿੱਤਰ ਆਚਰਨ ਦੀ ਮੂਰਤ ਹਨ। ਸੋ ਦਾਸ ਦਾ ਮਕਸਦ ਕੇਵਲ ਸੁੱਤੇ, ਭੁੱਲੜ੍ਹ, ਤੇ ਖੁਦ ਗਰਜ ਹੋ ਚੁੱਕੇ ਇੱਕ ਆਪਣੇਂ ਵੀਰ ਨੂੰ ਹੁਲਾਰਾ ਦੇਣਾਂ ਹੈ ਕਿ ਐ ਵੀਰ ਦੇਖ ਜਰ੍ਹਾ ਅੱਖਾਂ ਖੋਲਕੇ ਕਿਵੇਂ ਸਾਰਾ ਸੰਸਾਰ ਤੇਰੇ ਗੁਰੂਆਂ ਤੇ ਤੇਰੀ ਕੌਮ ਦੀਆਂ ਵਡਿਆਈਆਂ ਪਿਆ ਕਰਦਾ ਹੈ ਪਰ ਤੈਨੂੰ ਜ੍ਹਰਾ ਜਿਨ੍ਹੀ ਵੀ ਸ਼ਰਮ ਨਹੀਂ ਆਉਂਦੀ ਕਿ ਤੂੰ ਆਪਣੀਂ ਕੌਮ ਦਾ ਸਿਰ ਅੱਜ ਨੀਵਾਂ ਕਰਦਾ ਜਾ ਰਿਹਾ ਹੈਂ। ਤੇਰਾ ਆਪਣਾਂ ਹੀ ਇਤਿਹਾਸ ਤੈਥੋਂ ਕੋਹਾਂ ਦੂਰ ਹੋ ਰਿਹਾ ਹੈ ਪਰ ਤੈਨੂੰ ਖਿਆਲ ਨਹੀਂ, ਤੇਰੀ ਰਹਿਤ ਮਰਆਦਾ ਵਿਗੜ੍ਹ ਗਈ ਤੈਨੂੰ ਖਿਆਲ ਨਹੀਂ, ਤੈਨੂੰ ਬਖਸ਼ੀ ਸਰਦਾਰੀ ਤੇਰਾ ਸਾਥ ਛੱਡ ਤੁਰਨ ਦਾ ਮਨ ਬਣਾਈਂ ਬੈਠੀ ਹੈ ਪਰ ਤੈਨੂੰ ਕੋਈ ਸਮਝ ਨਹੀਂ ਆਉਂਦੀ।ਓਏ ਭੋਲਿਆ ਸਿੱਖਾ ਜਾਗ ਜਾ ਜਾਗ ਜਾ ਮਾਰ ਆਪਣੀਆਂ ਅੱਖਾਂ ਨੂੰ ਗਿਆਨ ਤਾਜਾ ਪਾਣੀਂ ਦੇ ਛੱਟੇ ਹੋਸ਼ ਵਿੱਚ ਆ ਤੇ ਲਾਹ ਪਰ੍ਹਾਂ ਸੁੱਟ ਬਿਪਰਵਾਦ ਦਾ ਆਲਸ ਜਿਨ੍ਹੇ ਤੈਨੂੰ ਸ੍ਰ: ਹਰੀ ਸਿੰਘ ਨਲੂਆ ਤੋਂ ਅੱਜ ਗਿੱਦੜ੍ਹ ਜਿਹਾ ਸੁਸਤ ਬਣਾਂ ਛੱਡਿਆ ਹੈ। ਫਿਰ ਤਾਕਤ ਫੜ੍ਹ ਜਵਾਨਾਂ ਤੇ ਆਪਣਾਂ ਗੌਰਵ ਮਈ ਇਤਿਹਾਸ ਆਪਣਾਂ ਸਭਿਆਚਾਰ ਆਪਣਾਂ ਵਿਰਸਾ ਬਚਾ ਲੈ, ਬਸ ਆਹੀ ਵੇਲਾ ਹੈ। ਤੇ ਜੇਕਰ ਅਜੇ ਵੀ ਨਾਂ ਹੋਸ਼ ਕੀਤੀ ਤਾਂ ਤੇਰਾ ਸਾਰਾ ਕੁੱਝ ਖਤਮ ਹੋ ਜਾਵੇਗਾ ਤੇ ਤੇਰੇ ਮੂੰਹ ਤੇ ਹੀ ਸੰਸਾਰ ਭਰ ਦੇ ਲੋਕ ਤੈਨੂੰ ਕਹਿਣਗੇ ਵੇਖੋ ਜੀ ਸਿੱਖ ਹੀ ਸਿੱਖੀ ਦੇ ਦੁਸ਼ਮਨ ਬਣ ਗਏ ਨੇ, ਫਿਰ ਤੂੰ ਮਰਨ ਨੂੰ ਥਾਂ ਲੱਭੇਂਗਾ ਪਰ ਤੈਂਨੂੰ ਮਰਨਾਂ ਵੀ ਨਸੀਬ ਨਹੀਂ ਹੋਵੇਗਾ ਕਿਓਕਿ ਅਕਿਰਤਘਨਾਂ ਨੂੰ ਤਾਂ ਮੌਤ ਵੀ ਛੇਤੀ ਹੱਥ ਨਹੀਂ ਪਾਉਂਦੀ ਦੱਸ ਤੇਰਾ ਕੀ ਬਣੂੰਗਾ।

Leave a Reply

Your email address will not be published. Required fields are marked *