Thursday, June 20, 2019
Home > News > CCTV ਚ ਕੈਦ ਹੋਈ ਨਸ਼ਾ ਛਡਾਊ ਕੇਂਦਰ ਦੀ ਗੰਦੀ ਹਰਕਤ ਨੌਜਵਾਨ ਦੀ ਤੜਫ ਤੜਫ ਕੇ ਨਿੱਕਲੀ ਜਾਨ

CCTV ਚ ਕੈਦ ਹੋਈ ਨਸ਼ਾ ਛਡਾਊ ਕੇਂਦਰ ਦੀ ਗੰਦੀ ਹਰਕਤ ਨੌਜਵਾਨ ਦੀ ਤੜਫ ਤੜਫ ਕੇ ਨਿੱਕਲੀ ਜਾਨ

Sharing is caring!

ਇਹ ਹੈਰਾਨ-ਪ੍ਰੇਸ਼ਾਨ ਕਰਨ ਵਾਲੀ ਖਬਰ ਹਰਿਆਣਾ ਦੇ ਸੋਨੀਪਤ ਇਲਾਕੇ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੂੰ ਸੋਨੀਪਤ ਦੇ ਇੱਕ ਨਸ਼ਾ ਛੁਡਾਊ ਕੇਂਦਰ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਇਲਾਜ ਅਧੀਨ ਇਸ ਵਿਅਕਤੀ ਦੀ ਸ਼ੁੱਕਰਵਾਰ ਸ਼ਾਮ ਨੂੰ ਕੇਂਦਰ ਵਿਚ ਹੀ ਮੌਤ ਹੋ ਗਈ। ਇਸ ਤੋਂ ਬਾਅਦ ਜਦੋਂ ਪਰਿਵਾਰ ਨਸ਼ਾ ਛੁਡਾਊ ਕੇਂਦਰ ਪੁੱਜਾ ਤਾਂ ਪਰਿਵਾਰ ਨੂੰ ਇਹ ਗੱਲ ਦੱਸੀ ਗਈ ਕਿ ਮਰੀਜ਼ ਦੀ ਤਬੀਅਤ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।ਜਿਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦਬਾਅ ਬਣਾਉਂਦੇ ਹੋਏ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਲਈ ਜ਼ੋਰ ਪਾਇਆ, ਇਸ ਤੋਂ ਬਾਅਦ ਜਦੋਂ ਸੀਸੀਟੀਵੀ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਸਭ ਦੇ ਹੋਸ਼ ਹੀ ਉੱਡ ਗਏ। ਵੀਡੀਓ ਫੁਟੇਜ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਕੁਝ ਲੋਕ ਮਰੀਜ ਨੂੰ ਬੁਰੇ ਤਰੀਕੇ ਨਾਲ ਕੁੱਟ-ਮਾਰ ਰਹੇ ਹਨ ਅਤੇ ਉਸ ਦੇ ਮੂੰਹ ਤੇ ਕੱਪੜਾ ਰੱਖ ਕੇ ਉਸ ਦਾ ਮੂੰਹ ਬੰਦ ਕਰਕੇ ਬੈਠੇ ਹਨ।ਇਸ ਤੋਂ ਬਾਅਦ ਪਰਿਵਾਰ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ਼ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਸ ਨਸ਼ਾ ਛੁਡਾਊ ਕੇਂਦਰ ਦੇ ਸਟਾਫ ਅਤੇ ਪ੍ਰਬੰਧਕ ਖਿਲਾਫ ਹੱਤਿਆ ਕਰਨ ਦਾ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਹਾਲੇ ਤੱਕ ਫਰਾਰ ਹਨ। ਪੁਲਿਸ ਦੁਆਰਾ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।ਜਦੋਂ ਇਸ ਪੂਰੇ ਮਾਮਲੇ ਦੇ ਬਾਰੇ ਮ੍ਰਿਤਕ ਦੇ ਬੇਟੇ ਦੇ ਨਾਲ ਸਾਡੇ ਪੱਤਰਕਾਰ ਭਰਾਵਾਂ ਦੁਆਰਾ ਗੱਲਬਾਤ ਕੀਤੀ ਗਈ ਤਾਂ ਮ੍ਰਿਤਕ ਧਰਮਜੀਤ ਦੇ ਪੁੱਤਰ ਅੰਕਿਤ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪਿਤਾ ਦੀ ਨਸ਼ੇ ਦੀ ਲਤ ਛੁਡਾਉਣ ਦੇ ਲਈ ਉਨ੍ਹਾਂ ਨੂੰ ਸੋਨੀਪਤ ਸ਼ਹਿਰ ਦੇ ਆਈ.ਟੀ.ਆਈ. ਚੌਕ ਦੇ ਨੇੜੇ ਫਰੈਂਡਜ਼ ਨਿਊ ਲਾਈਫ ਨਸ਼ਾ ਛੁਡਾਊ ਕੇਂਦਰ ਵਿੱਚ 19 ਫਰਵਰੀ ਦੀ ਰਾਤ ਨੂੰ ਤਕਰੀਬਨ 10 ਵਜੇ ਭਰਤੀ ਕਰਵਾਇਆ ਸੀ ਅਤੇ ਉਨ੍ਹਾਂ ਨੇ ਆਪਣੇ ਪਿਤਾ ਦੇ ਨਸ਼ਾ ਛੱਡਣ ਲਈ ਕੇਂਦਰ ਨੂੰ 15 ਹਜ਼ਾਰ ਰੁਪਏ ਫੀਸ ਵੀ ਜਮ੍ਹਾ ਕਰਵਾਈ ਸੀ।ਹੇਠਾਂ ਵੇਖੋ ਇਸ ਮਾਮਲੇ ਦੀ ਪੂਰੀ ਵੀਡੀਓ ਰਿਪੋਰਟ ਇਸ ਤੋਂ ਬਾਅਦ 22 ਫਰਵਰੀ ਦੀ ਦੁਪਹਿਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਪਿਤਾ ਬਿਮਾਰ ਹਨ, ਇਸ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਨਾਲ ਹਸਪਤਾਲ ਪਹੁੰਚੇ, ਜਿੱਥੇ ਜਾ ਕੇ ਉਨ੍ਹਾਂ ਦੇ ਪਿਤਾ ਧਰਮਜੀਤ ਨੇ ਦਮ ਤੋੜ ਦਿੱਤਾ। ਜਦੋਂ ਉਨ੍ਹਾਂ ਦੁਆਰਾ ਨਸ਼ਾ ਛੁਡਾਊ ਕੇਂਦਰ ਦੇ ਪ੍ਰਬੰਧਕ ਸੰਦੀਪ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੂੰ ਸੰਦੀਪ ਦੀਆਂ ਗੱਲਾਂ ਤੇ ਕੁਝ ਸ਼ੱਕ ਲੱਗਾ। ਇਸ ਤੋਂ ਬਾਅਦ ਅੰਕਿਤ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕੀਤੀ ਤਾਂ ਹੈਰਾਨ ਰਹਿ ਗਏ।

Leave a Reply

Your email address will not be published. Required fields are marked *