Thursday, June 20, 2019
Home > News > ਕਸ਼ਮੀਰ ‘ਚ ਭਾਰਤ ਨੇ ਭੇਜੇ 10,000 ਸੈਨਿਕ? ਜਾਣੋ ਕਾਰਨ

ਕਸ਼ਮੀਰ ‘ਚ ਭਾਰਤ ਨੇ ਭੇਜੇ 10,000 ਸੈਨਿਕ? ਜਾਣੋ ਕਾਰਨ

Sharing is caring!

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਜੰਮੂ ਕਸ਼ਮੀਰ ਤੋਂ “ਪਿਛਲੇ ਦਿਨੀਂ ਹੋਏ ਅਤਿਵਾਦੀ ਹਮਲੇ ਨੇ ਕਸ਼ਮੀਰ ਚ ਮਾਹੌਲ ਕਾਫੀ ਖਰਾਬ ਕਰ ਦਿੱਤਾ ਹੈ ਜਿਸ ਕਰਕੇ ਭਾਰੀ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਨੇ ਵਾਦੀ ਵਿੱਚ 10,000 ਹੋਰ ਜਵਾਨ ਤਾਇਨਾਤ ਕਰ ਦਿੱਤੇ ਹਨ। ਇਸ ਬਾਰੇ ਕਈ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਹਨ। ਚਰਚਾ ਹੈ ਕਿ ਵਾਦੀ ਵਿੱਚ ਸਖਤ ਕਾਰਵਾਈ ਦੀ ਤਿਆਰੀ ਹੈ। ਇਸ ਮਗਰੋਂ ਵਾਦੀ ਵਿੱਚ ਸਹਿਮ ਹੇ। ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ। ਇਸ ਬਾਰੇ ਸਰਕਾਰ ਨੇ ਵੀ ਪਹਿਲਾਂ ਕੁਝ ਸਪਸ਼ਟ ਨਹੀਂ ਕੀਤਾ ਪਰ ਹੁਣ ਜੰਮੂ-ਕਸ਼ਮੀਰ ਰਾਜ ਭਵਨ ਤੋਂ ਬਿਆਨ ਜਾਰੀ ਕਰਕੇ ਇਸ ਬਾਰੇ ਸਪਸ਼ਟੀਕਰਨ ਦਿੱਤਾ ਗਿਆ ਹੈ। ਰਾਜਪਾਲ ਵੱਲੋਂ ਕਿਹਾ ਗਿਆ ਹੈ ਕਿ ਇਹ ਸੈਨਿਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਤਾਇਨਾਤ ਕੀਤੇ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਤਣਾਅ ਕਰਕੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਤੇ ਵੋਟਰਾਂ ਉੱਪਰ ਅੱਤਵਾਦੀ ਹਮਲੇ ਵਧਣ ਦੀ ਸੰਭਾਵਨਾ ਹੈ। ਇਸ ਲਈ ਵਾਧੂ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ ਤੇ ਹੋਰ ਸੈਨਿਕ ਬਲ ਵੀ ਤਾਇਨਾਤ ਕੀਤੇ ਜਾ ਸਕਦੇ ਹਨ। ਉਨ੍ਹਾਂ ਨੇ ਲੋਕਾਂ ਅਫਵਾਹਾਂ ਤੋਂ ਬਚਣ ਦੀ ਸਲਾਹ ਦਿੱਤੀ। ਯਾਦ ਰਹੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਅਰਧ ਸੈਨਿਕ ਬਲਾਂ ਦੀਆਂ ਵਾਧੂ 100 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ। ਮੰਤਰਾਲੇ ਨੇ ਇਸ ਤਾਇਨਾਤੀ ਪਿਛਲੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਸੀ। ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰ ਵਿੱਚ ਵਧ ਰਹੇ ਰੋਹ ਕਰਕੇ ਹਾਲਾਤ ਵਿਗੜਣ ਦਾ ਖਦਸ਼ਾ ਹੈ। ਹੁਣ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਚੋਣਾਂ ਕਰਕੇ ਕੀਤਾ ਜਾ ਰਿਹਾ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ‘ਤੁਰੰਤ’ ਪ੍ਰਭਾਵ ਨਾਲ ਸੀਆਰਪੀਐਫ ਦੀਆਂ 45 ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 35 ਕੰਪਨੀਆਂ ਤੇ ਸਸ਼ਸਤਰ ਸੀਮਾ ਬਲ (ਐਸਐਸਬੀ) ਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 10-10 ਕੰਪਨੀਆਂ ਜੰਮੂ ਕਸ਼ਮੀਰ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ।

Leave a Reply

Your email address will not be published. Required fields are marked *