Thursday, June 20, 2019
Home > News > ਪੁਲਵਾਮਾ ਹਮਲੇ ਤੋਂ ਬਾਅਦ ਰੂਪਨਗਰ ‘ਚ ਫੌਜ ਦਾ ਕੈਪਟਨ ਅਗਵਾਹ ? ਪੁਲਿਸ ਨੂੰ ਪਈਆਂ ਭਾਜੜਾਂ, ਪਰਚਾ ਦਰਜ਼

ਪੁਲਵਾਮਾ ਹਮਲੇ ਤੋਂ ਬਾਅਦ ਰੂਪਨਗਰ ‘ਚ ਫੌਜ ਦਾ ਕੈਪਟਨ ਅਗਵਾਹ ? ਪੁਲਿਸ ਨੂੰ ਪਈਆਂ ਭਾਜੜਾਂ, ਪਰਚਾ ਦਰਜ਼

Sharing is caring!

ਬੀਤੀ ਰਾਤ ਚੰਡੀਗੜ੍ਹ ਤੋਂ ਸਬੰਧ ਰੱਖਣ ਵਾਲੇ ਇੱਕ ਫੌਜ ਦੇ ਇੱਕ ਕੈਪਟਨ ਵੱਲੋਂ ਇੱਕ ਵਟਸਐਪ ਤੇ ਗਰੁੱਪ ਮੈਸੇਜ ਪਾਇਆ ਗਿਆ ਕਿ ਉਸ ਨੂੰ ਕੁਝ ਅਗਿਆਤ ਵਿਅਕਤੀਆਂ ਵੱਲੋਂ ਕਿਡਨੈਪ ਕਰ ਲਿਆ ਗਿਆ ਹੈ ਅਤੇ ਉਹ ਜ਼ਿਲ੍ਹਾ ਰੂਪਨਗਰ ਵਿੱਚ ਹੈ l ਇਸ ਸਬੰਧ ਵਿੱਚ ਜਦੋਂ ਆਰਮੀ ਹੈੱਡਕੁਆਰਟਰ ਤੋਂ ਰੂਪਨਗਰ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਵੱਲੋਂ ਇਸ ਮੋਬਾਇਲ ਨੰਬਰ ਨੂੰ ਟਰੇਸ ਕਰਦੇ ਹੋਏ ਇਸ ਕਾਰ ਨੂੰ ਟਰੇਸ ਕੀਤਾ ਗਿਆ ਜੋ ਕਿ ਜਦੋਂ ਕੀਰਤਪੁਰ ਸਾਹਿਬ ਤੋਂ ਪੰਜਾਬ ਹਿਮਾਚਲ ਬਾਰਡਰ ਤੋਂ ਲੰਘਦੀ ਹੋਈ ਰੂਪਨਗਰ ਮੋਹਾਲੀ ਬਾਰਡਰ ਥਾਣਾ ਸਿੰਘਪੁਰਾ ਖੇਤਰ ਅੰਦਰ ਦਾਖ਼ਲ ਹੋਈ ਤਾਂ ਉੱਥੇ ਇਸ ਕਾਰ ਨੂੰ ਰੋਕ ਲਿਆ ਗਿਆ। ਪੁਲਿਸ ਨੇ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਮੇਜਰ ਉਸ ਕਾਰ ਵਿੱਚ ਮੌਜੂਦ ਸੀ ਪਰ ਦੂਜੇ ਵਿਅਕਤੀਆਂ ਵੱਲੋਂ ਇਹ ਕਿਹਾ ਗਿਆ ਕਿ ਇਸ ਨੂੰ ਅਸੀਂ ਕਿਡਨੈਪ ਨਹੀਂ ਕੀਤਾ l ਰੂਪਨਗਰ ਪੁਲੀਸ ਵੱਲੋਂ ਆਰਮੀ ਹੈੱਡਕੁਆਰਟਰ ਨੂੰ ਇਸ ਸਬੰਧੀ ਸੂਚਨਾ ਦੇ ਕੇ ਜਦੋਂ ਅਗਲੀ ਕਾਰਵਾਈ ਕੀਤੀ ਤਾਂ ਪਤਾ ਲੱਗਿਆ ਕਿ ਆਰਮੀ ਕੈਪਟਨ ਵੱਲੋਂ ਗਲਤ ਮੈਸੇਜ ਪਾ ਕੇ ਇਹ ਸਨਸਨੀ ਫੈਲਾਈ ਗਈ lਪ੍ਰਾਪਤ ਜਾਣਕਾਰੀ ਅਨੁਸਾਰ ਰੂਪਨਗਰ ਦੇ ਕੀਰਤਪੁਰ ਸਾਹਿਬ ਕੋਲ ਜਿੱਥੋਂ ਪੰਜਾਬ ਅਤੇ ਹਿਮਾਚਲ ਦਾ ਬਾਰਡਰ ਲੱਗਦਾ ਹੈ ਇਹ ਵਿਕਰਮ ਸੋਲੰਕੀ ਨਾਮ ਦਾ ਆਰਮੀ ਕਪਤਾਨ ਆਪਣੇ ਚਾਰ ਦੋਸਤਾਂ ਨਾਲ ਇੱਕ ਪੋਲੋ ਕਾਰ ਵਿੱਚ ਆ ਰਹੀ ਸੀ ਜਦੋਂ ਕਿ ਇਨ੍ਹਾਂ ਦੀ ਕਾਰ ਇੱਕ ਸੈਂਟਰੋ ਕਾਰ ਨਾਲ ਟਕਰਾਉਣ ਨਾਲ ਸੈਂਟਰੋ ਕਾਰ ਨੂੰ ਨੁਕਸਾਨ ਪੁੱਜਿਆ ਜਿਸ ਕਾਰਨ ਇਨ੍ਹਾਂ ਵਿੱਚ ਤਕਰਾਰ ਹੋ ਗਿਆ l ਸੈਂਟਰੋ ਕਾਰ ਵਿੱਚ ਵੀ ਪੰਜ ਵਿਅਕਤੀ ਸਫਰ ਕਰ ਰਹੇ ਸਨ ਅਖੀਰ ਵਿੱਚ ਇਨ੍ਹਾਂ ਸਾਰਿਆਂ ਵਿੱਚ ਇਹ ਸਮਝੌਤਾ ਹੋਇਆ ਕਿ ਸੈਂਟਰੋ ਕਾਰ ਦੀ ਰਿਪੇਅਰ ਇਹ ਕਰਵਾ ਕੇ ਦੇਣਗੇ ਅਤੇ ਇਹ ਰਿਪੇਅਰ ਚੰਡੀਗੜ੍ਹ ਜਾ ਕੇ ਕਰਵਾਈ ਜਾਵੇਗੀ l ਜਿਸ ਉਪਰੰਤ ਸੈਂਟਰੋ ਕਾਰ ਵਿੱਚ ਬੈਠੇ ਦੋ ਵਿਅਕਤੀ ਇਸ ਵਿਕਰਮ ਸੋਲੰਕੀ ਦੀ ਪੋਲੋ ਕਾਰ ਵਿੱਚ ਬੈਠ ਕੇ ਜਦੋਂ ਕਿ ਪੋਲੋ ਕਾਰ ਵਿੱਚ ਬੈਠੇ ਦੋ ਵਿਅਕਤੀ ਸੈਂਟਰੋ ਕਾਰ ਵਿੱਚ ਜਾ ਬੈਠੇ ਅਤੇ ਇਹ ਉੱਥੋਂ ਚੰਡੀਗੜ੍ਹ ਵੱਲ ਨੂੰ ਚੱਲ ਪਏ lਇਸੀ ਦੌਰਾਨ ਕਪਤਾਨ ਵਿਕਰਮ ਸੋਲੰਕੀ ਨੇ ਆਪਣੇ ਆਰਮੀ ਹੈੱਡਕੁਆਰਟਰ ਦੇ ਗਰੁੱਪ ਵਿੱਚ ਇਹ ਮੈਸੇਜ ਪਾ ਦਿੱਤਾ ਕਿ ਉਸ ਨੂੰ ਕੁਝ ਵਿਅਕਤੀਆਂ ਵੱਲੋਂ ਅਗਵਾ ਕਰਕੇ ਸੈਂਟਰੋ ਕਾਰ ਵਿੱਚ ਚੰਡੀਗੜ੍ਹ ਵੱਲ ਨੂੰ ਲਿਜਾਇਆ ਜਾ ਰਿਹਾ ਹੈ ਜਦੋਂ ਕਿ ਅਜਿਹਾ ਕੁਝ ਵੀ ਨਹੀਂ ਸੀ ਪਰ ਪੁਲਿਸ ਨੇ ਆਪਣੀ ਮੁਸਤੈਦੀ ਨਾਲ ਇਸ ਕੰਮ ਨੂੰ ਹਾਈ ਅਲਰਟ ਤੇ ਲੈਂਦੇ ਹੋਏ ਇਹ ਮਸਲਾ ਹੱਲ ਕੀਤਾ ਅਤੇ ਆਰਮੀ ਅਫ਼ਸਰਾਂ ਸਾਹਮਣੇ ਇਸ ਮਸਲੇ ਨੂੰ ਸੁਣਿਆ ਅਤੇ ਸੁਲਝਾਇਆ ਗਿਆ l ਆਰਮੀ ਅਫਸਰ ਵਿਕਰਮ ਸੋਲੰਕੀ ਵਿਰੁੱਧ ਆਰਮੀ ਵਿੱਚ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਜਦੋਂ ਕਿ ਥਾਣਾ ਸਿੰਘ ਭਗਵੰਤਪੁਰ ਵਿੱਚ ਸੈਕਸ਼ਨ 182 IPC ਅਤੇ 751 ਅਨੁਸਾਰ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ ਜ਼ਮਾਨਤ ਤੇ ਛੱਡ ਦਿੱਤਾ ਗਿਆ lਪੋਲੋ ਕਾਰ ਵਿੱਚ ਵਿਕਰਮ ਸੋਲੰਕੀ ਨਾਲ ਸਫਰ ਕਰਨ ਵਾਲੇ ਦੂਜੇ ਵਿਅਕਤੀਆਂ ਦੇ ਨਾਮ ਅਰਵਿੰਦ ਕੁਮਾਰ ,ਬਾਲ ਇੰਦੂ ਰਾਏ , ਰਿਸ਼ਵ ਉਜਵਲ ਅਤੇ ਰਮਨ ਕੁਮਾਰ ਸਿੰਘ ਹੈ l ਜਦੋਂ ਕਿ ਸੈਂਟਰੋ ਕਾਰ ਵਿੱਚ ਸਫ਼ਰ ਕਰ ਰਹੇ ਵਿਅਕਤੀਆਂ ਦੇ ਨਾਮ ਦੀਪਕ ਕੁਮਾਰ ,ਧਰਮਿੰਦਰ ਸਿੰਘ, ਨੀਰਜ ਕੁਮਾਰ ,ਵਿਸ਼ਾਲ ਕੁਮਾਰ ਅਤੇ ਸੰਦੀਪ ਸਿੰਘ ਦੱਸਿਆ ਜਾ ਰਿਹਾ ਹੈ l ਪੁਲੀਸ ਵੱਲੋਂ ਇਸ ਕੇਸ ਦੇ ਸਬੰਧ ਵਿੱਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿਉਂਕਿ ਇਹ ਆਰਮੀ ਦਾ ਕੇਸ ਬਣਦਾ ਹੈ l ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ IPS, ਐੱਸਐੱਸਪੀ ,ਰੂਪਨਗਰ ਨੇ ਦੱਸਿਆ ਕਿ ਇਹ ਕੇਸ ਆਰਮੀ ਦੇ ਹਵਾਲੇ ਕਰ ਦਿੱਤਾ ਗਿਆ ਹੈ l

Leave a Reply

Your email address will not be published. Required fields are marked *